ਹੀਰ ਖੋਹ ਕੇ ਰਾਂਝੇ ਦੇ ਹੱਥ ਦਿੱਤੀ
ਹੀਰ ਖੋਹ ਕੇ ਰਾਂਝੇ ਦੇ ਹੱਥ ਦਿੱਤੀ
ਕਰੀਂ ਜੋ ਗਿਆ ਖ਼ੈਰ ਦੁਆ ਮੀਆਂ
ਰਾਂਝੇ ਹੱਥ ਅਠਾਈ ਕੇ ਦੁਆ ਦਿੱਤੀ
ਤੋ ਸ਼ੀਂ ਜ਼ਵਾ ਲਜਲਾਲ ਖ਼ੁਦਾ ਮੀਆਂ
ਤੇਰੇ ਹੁਕਮ ਤੇ ਮੁਲਕ ਵਿਚ ਖ਼ੈਰ ਹੋਵੇ
ਤੇਰੀ ਦੂਰ ਹੈ ਕੁਲ ਬਲ਼ਾ ਮੀਆਂ
ਅਣ ਧਨ ਤੇ ਲੱਛਮੀ ਹੁਕਮ ਦੌਲਤ
ਨਿੱਤ ਹੋਵੇ ਹੀ ਦੂਣ ਸਵਾਮੀਆਂ
ਘੋੜੇ ਉਠ ਹਾਥੀ ਦਮ ਤੋਪਖ਼ਾਨੇ
ਹਿੰਦ ਸਿੰਧ ਤੇ ਹੁਕਮ ਚਲਾ ਮੀਆਂ
ਵਾਰਿਸ ਸ਼ਾਹ ਰੱਬ ਨਾਲ਼ ਹਯਾ ਰੱਖੇ
ਮਿੱਟੀ ਮੁਠ ਹੀ ਦੇ ਲੰਘਾ ਮੀਆਂ