ਹੀਰ ਵਾਰਿਸ ਸ਼ਾਹ

ਰਾਂਝੇ ਵਾਂਗ ਫ਼ਰਹਾਦ ਦੇ ਆਹ ਕੱਢੀ

ਰਾਂਝੇ ਵਾਂਗ ਫ਼ਰਹਾਦ ਦੇ ਆਹ ਕੱਢੀ
ਜਾਣ ਗਈ ਸੋ ਹੋ ਹਵਾ ਮੀਆਂ

ਦੋ ਵੀਂ ਦਾਰ ਫ਼ਨਾਹ ਥੀਂ ਗਏ ਸਾਬਤ
ਜਾ ਰੱਪੇ ਨੇਂ ਦਾਰ ਬੱਕਾ ਮੀਆਂ

ਦੋ ਵੀਂ ਰਾਹ ਮਿਜ਼ਾਜ਼ ਦੇ ਰਹੇ ਸਾਬਤ
ਨਾਲ਼ ਸਿਦਕ ਦੇ ਗਏ ਵਹਾ ਮੀਆਂ

ਵਾਰਿਸ ਸ਼ਾਹ ਉਸ ਖ਼ਾਬ ਸਰਾਏ ਅੰਦਰ
ਕਈ ਵਾਜੜੇ ਗਏ ਵਜਾ ਮੀਆਂ