ਹਮਦ ਬਾਰੀ ਤਾਅਲਾ

ਮੈਂ ਸੀ ਮੰਨਣਾ ਕਿੱਥੇ ਰੱਬ ਨੂੰ
ਰੱਬ ਆਪੋਂ ਮਨਵਾਇਆ ਏਏ

ਦੁਨੀਆ ਦੇ ਵਿਚ ਥਾਂ ਥਾਂ ਉੱਤੇ
ਰੱਬ ਈ ਆਇਆ ਏਏ

ਧਰਤੀ ਉਤੇ ਹਰ ਥਾਂ ਰੱਬ ਨੇ
ਰਹਿਮਤ ਦਾ ਮੀਂਹ ਪਾਇਆ ਏ

ਬੱਦਲਾਂ ਸ਼ਕਲਾਂ ਭਰ ਭਰ ਪਾਣੀ
ਫ਼ਸਲੀਂ ਆਨ ਰਿਝਾਇਆ ਏਏ

ਦਰਿਆਵਾਂ ਰਲ਼ ਮਿਲ ਨਾਲ਼ ਸਮੁੰਦਰ
ਰੱਬ ਦਾ ਗੀਤ ਹੀ ਗਾਇਆ ਏ

ਲਹਿਰਾਂ ਸਿਜਦੇ ਮੁੜ ਮੁੜ ਦੇਵਨ
ਰੱਬ ਨੇ ਕਰਮ ਕਮਾਇਆ ਏ

ਫੁੱਲਾਂ ਖਿੜ ਖਿੜ ਵੰਡੇ ਹਾਸੇ
ਅਪਣਾ ਰੰਗ ਵਿਖਾਇਆ ਏ

ਖ਼ੁਸ਼ਬੂ ਮਲ ਮਿਲ਼ ਨਾਲ਼ ਹਵਾਵਾਂ
ਰੱਬ ਦਾ ਰੰਗ ਲੁਟਾਇਆ ਏ

ਹਵਾਲਾ: ਉਡੀਕਾਂ, ਸੁਚੇਤ ਕਿਤਾਬ ਘਰ 2009؛ ਸਫ਼ਾ 21 ( ਹਵਾਲਾ ਵੇਖੋ )