ਮਰਨੋਂ ਪਹਿਲਾਂ ਮਰਨ

ਜੀ ਕਰਦਾ ਏ ਦੁਨੀਆ ਛੱਡ ਜਾਂ
ਲਾ ਕੇ ਫੰਦਾ ਸੂਲੀ ਚੜ੍ਹ ਜਾਂ
ਯਾ ਫੇਰ ਜ਼ਹਿਰ ਦੀ ਗੋਲੀ ਖਾ ਕੇ
ਚੁੱਪ ਚਪੀਏ ਕਬਰੇ ਪੇ ਜਾਂ
ਰੌਣ ਫੇਰ ਸਾਰੇ ਬਾਝੋਂ ਮੇਰੇ
ਕਦਰ ਤੇ ਜਾਨਣ ਬਾਝੋਂ ਮੇਰੇ
ਇੰਜ ਤੇ ਕਰਜਾਂ ਪਰ ਮੈਂ ਸੋਚਾਂ
ਮਰ ਕੇ ਕਬਰੋਂ ਨੂੰ ਕੀ ਖੋਜਾਂ
ਕਿਉਂ ਨਾ ਧਰਤੀ ਉੱਤੇ ਰਹਿ ਕੇ
ਮਰਨ ਤੋਂ ਪਹਿਲਾਂ ਧਰਤੀ ਖੋਜਾਂ
ਮੁਸ਼ਕਿਲ ਕਾਰ ਦੀ ਆਦਤ ਪਾ ਕੇ
ਨਾਂ ਸ਼ਰੀਫ਼ਾਂ ਵਿਚ ਲੱਖਾ ਕੇ
ਨਾਂ ਕਮਾ ਕੇ ਨਾਂ ਬਣਾ ਕੇ
ਸੱਚ ਦੀ ਖ਼ਾਤਿਰ ਕੁੱਝ ਤੇ ਕਰ ਜਾਂ
ਹੱਕ ਦੀ ਖ਼ਾਤਿਰ ਕਿਉਂ ਨਾ ਮਰ ਜਾਂ
ਬਾਅਦ ਮਰਨ ਦੇ ਵੀ ਮੈਂ ਜੀਵਾਂ

ਹਵਾਲਾ: ਉਡੀਕਾਂ, ਸੁਚੇਤ ਕਿਤਾਬ ਘਰ 2009؛ ਸਫ਼ਾ 98 ( ਹਵਾਲਾ ਵੇਖੋ )