ਅੱਜ ਵੀ ਸ਼ਾਮ ਦੀਆਂ ਰਾਹਵਾਂ ਦੇ
ਉਹ ਪੱਥਰ ਵੈਣ ਕਰੇਂਦੇ ਨੇਂ

ਪਾਕ ਬਦਨ ਦੇ ਜ਼ਖ਼ਮਾਂ ਨੂੰ
ਚੁੰਮ ਚੁੰਮ ਕੇ ਕੁਰਲਾਂਦੇ ਨੇਂ

ਅੱਜ ਵੀ ਸ਼ਾਮ ਜ਼ਨਦਾਨ ਵਿਚ
ਇਕ ਬੀ ਬੀ ਵੈਣ ਕਰੇਂਦੀ ਏ

ਸੱਜਾਦ ਦੇ ਜ਼ਖ਼ਮੀ ਪੈਰਾਂ ਦੇ
ਜ਼ੇਵਰ ਦੀ ਸੁਣੀਂਦੀ ਏਏ

ਅੱਜ ਵੀ ਹਰ ਮਜਲਿਸ ਦੇ ਵਿਚ
ਅੱਬਾਸ ਦੇ ਪਹਿਰੇ ਹੁੰਦੇ ਨੇਂ

ਹੁਣ ਵੀ ਹਰ ਮਸਜਿਦ ਦੇ ਵਿਚ
ਅਕਬਰ ਦੀ ਵਾਜ ਸੁਣੀਂਦੀ ਏ

ਹੁਣ ਵੀ ਨਹਿਰ ਫ਼ਰਾਤ ਦਾ ਪਾਣੀ
ਅੱਥਰੂ ਬਣ ਬਣ ਰੁੜ੍ਹਦਾ ਏ

ਅੱਬਾਸ ਦੀਆਂ ਕੱਟੀਆਂ ਬਾਹਵਾਂ ਦਾ
ਰੋ ਰੋ ਹਾਲ ਸੁਣੇਂਦਾ ਏ

ਅੱਜ ਵੀ ਸ਼ਾਮਾਂ ਕੁਰਬਲ ਦੀਆਂ
ਵਾਲ਼ ਖਿਲਾਰੀ ਰੋਂਦੀਆਂ ਨੇਂ

ਵਾਵਾਂ ਲਾਲ਼ ਹਨੇਰੀਆਂ ਬਣ ਕੇ
ਆਪਣੇ ਆਪ ਝੱਲਦਿਆਂ ਨੈਨੀ

ਡਿਨ ਦਸਵੇਂ ਦੇ ਪਾਕ ਮੁਹੰਮਦ
ਕੌਸਰ ਤੋਂ ਉੱਠ ਜਾਂਦੇ ਨੇਂ

ਕਾਲੇ ਕੱਪੜੇ ਪਾਂਦੇ ਨੇਂ
ਧੀ ਨੂੰ ਗਲ ਨਾਲ਼ ਲਾਂਦੇ ਨੇਂ

ਹਵਾਲਾ: ਉਡੀਕਾਂ, ਸੁਚੇਤ ਕਿਤਾਬ ਘਰ 2009؛ ਸਫ਼ਾ 24 ( ਹਵਾਲਾ ਵੇਖੋ )