ਸੋਚ ਤੇ ਸਹੀ ਜੇ ਰੱਬ ਨਾ ਹੁੰਦਾ
ਏਸ ਦੁਨੀਆ ਵਿਚ ਫ਼ਿਰ ਕੀ ਹੁੰਦਾ
ਹਰ ਸ਼ੈ ਬੇਮੁਹਾਰੇ ਹੁੰਦੀ
ਫੁੱਲ ਨਾ ਹੁੰਦਾ, ਖ਼ਾਰ ਨਾ ਹੁੰਦਾ
ਨਦੀਆਂ ਵਿਚ ਨਾ ਵੱਜਦੀ ਠੁਮਰੀ
ਵਾਵਾਂ ਦੇ ਵਿਚ ਸਾਜ਼ ਨਾ ਹੁੰਦਾ
ਬਾਗਾਂ ਵਿਚ ਨਾ ਕੋਕੋ ਹੁੰਦੀ
ਫੁੱਲਾਂ ਵਿਚ ਕੋਈ ਨਾਜ਼ ਨਾ ਹੁੰਦਾ
ਸੂਰਜ ਵਿਚ ਨਾ ਹੋਨਦਯਯ
ਬਰਫ਼ਾਂ ਦੇ ਵਿਚ ਠਾਰ ਨਾ ਹੁੰਦਾ
ਜਿਸਮਾਂ ਵਿਚ ਰੋਹ ਨਾ ਹੁੰਦੀ
ਰੂਹਾਂ ਦੇ ਵਿਚ ਪਿਆਰ ਨਾ ਹੁੰਦਾ

ਹਵਾਲਾ: ਉਡੀਕਾਂ, ਸੁਚੇਤ ਕਿਤਾਬ ਘਰ 2009؛ ਸਫ਼ਾ 55 ( ਹਵਾਲਾ ਵੇਖੋ )