ਦਿਲ ਚੌਬਾਰੇ

ਉੱਚੇ ਬੋਲ ਕਦੀ ਨਾ ਬੋਲੀਂ
ਉੱਚਾ ਕਲਾ ਰੱਬ
ਰੱਬ ਦੀ ਜ਼ਾਤ ਹੀ ਸੱਚੀ ਉੱਚੀ
ਬਾਕੀ ਨਿੱਕੇ ਸਭ
ਡੋਲ ਨਾ ਰੌਣਕ ਮਿਲੇ ਤੱਕ ਕੇ
ਦੁਨੀਆ ਦੇ ਇਹ ਸਾਥੀ
ਅੱਗੇ ਕੁੱਝ ਨਾ ਹੋਇਆ ਪੱਲੇ
ਤੇ ਕੀ ਕਰੇਂਗਾ ਪਾਪੀ
ਦੁੱਖ ਆਪਣਾ ਕੋਈ ਵਨਡਾਵਯੇ
ਜੇ ਆਪਣਾ ਕੋਈ ਵੰਡਾਵੇ
ਆਪਣੇ ਹੀ ਜਦ ਖੋਹ ਖੂਹ
ਤੇ ਕੋਈ ਕਿਧਰ ਜਾਵੇ
ਰੱਬ ਦੇ ਨਾਂ ਦੀਆਂ ਪੜ੍ਹ ਪੜ੍ਹ ਗਣਕਾਂ
ਰੱਜ ਸਵਾਬ ਕਮਾਏ
ਦਿਲ ਚੌਬਾਰਾ ਜੇ ਕਰ ਢਾਇਆ
ਸਭ ਜ਼ਾਇਆਂ ਜਾਏ

ਹਵਾਲਾ: ਉਡੀਕਾਂ, ਸੁਚੇਤ ਕਿਤਾਬ ਘਰ 2009؛ ਸਫ਼ਾ 102 ( ਹਵਾਲਾ ਵੇਖੋ )