ਕਦਮ ਪੰਧ ਉਲੀਕਦੇ

ਹੋਠੀਂ ਤਰੋ ਪੇ ਚੁੱਪ ਦੇ
ਕਦਮ ਪੰਧ ਉਲੀਕਦੇ
ਥਰ ਥਰ ਕਖ਼ਨਬੇ ਧਰਤੀ
ਚੰਨ ਦਾ ਮਨਾ ਧਵਾਂਖਿਆ
ਰਾਤ ਵਹਿਮ ਖ਼ਿਆਲ ਦੀ
ਬਖ਼ਨ ਬਖ਼ਨ ਭੂਤ ਡਰਾਉਣੇ

ਕਲਹੀਵ ਮੈਨੂੰ ਡਰਾਉਂਦੀ
ਜੱਸਿਓਂ ਖ਼ੂਨ ਸੁਕਾਉਂਦੀ

ਨੰਗੀਆਂ ਪੈਰੀਂ ਜਈਉਣ ਦੇ
ਛਾਲੇ ਲਹੂ ਚੌਆਉਂਦੇ
ਸਹਿਕਦੇ ਸੋਲਾਂ ਤੁਸੀਆਂ
ਪਹਿਰੇਦਾਰਾਂ ਜਾਗਦਿਆਂ
ਆਬ ਹਯਾਤ ਪਿਲਾਉਂਦੇ
ਜੀਵਨ ਦੀ ਧਿਰ ਬਖ਼ਨਹਾਓਨਦੇ

ਸਾਬਤ ਰਾਹ ਫ਼ਨਾ ਤੇ
ਵਾਂਗੂੰ ਸ਼ੋਹ ਦਰੀਆਂ ਦੇ
ਵੇਹੰਦੇ ਵਖ਼ਗਦੇ ਜਾਉਂਦੇ
ਠੱਲਿਓਂ ਨਈਂ ਠਲਾਓਨਦੇ

ਜਾੜ ਮਜਾੜਾਂ ਬਿੱਲੀਆਂ
ਨ੍ਹੇਰ ਮਨਹੀਰੇ ਸਮਿਆਂ
ਵਾਜ ਕੋਈ ਅਲਾਉਂਦੀ
ਚੁੱਪ ਦੇ ਸਾਜ ਵਜਾਈ ਕੇ
ਮੌਤ ਦੇ ਰਾਗ ਸੁਣਾਉਂਦੀ
ਹੋਸ਼ ਮੇਰੇ ਗਮਾਓਨਦੀ
ਮੈਥੋਂ ਮੇਰੇ ਹਿੱਸੇ ਦਾ
ਜੀਵਨ ਖੂਹ ਲੈ ਜਾਉਂਦੀ

ਅੱਗੇ ਸਾਲ ਤੇ ਸਦੀਆਂ
ਅੱਖਾਂ ਦੋਵੇਂ ਮੱਚੀਆਂ
ਹੋਠੀਂ ਤਰੋ ਪੇ ਚੁੱਪ ਦੇ
ਕਦਮ ਪੰਧ ਉਲੀਕਦੇ