ਆਸਾਂ ਦੇ ਗਲ ਸੋਚ ਗਲਾਵੇਂ ਪੈ ਗਏ ਨੇ

ਆਸਾਂ ਦੇ ਗਲ ਸੋਚ ਗਲਾਵੇਂ ਪੈ ਗਏ ਨੇ
ਸਾਡੀ ਝੋਲੀ ਦੁਖ ਪਰਛਾਵੇਂ ਪੈ ਗਏ ਨੇ

ਜਿਹੜੇ ਹਾਸੇ ਵੱਟੇ ਸਨ ਮੈਂ ਹੰਝੂਆਂ ਤੋਂ
ਮੈਨੂੰ ਦੁੱਖਾਂ ਦੇ ਨਾਲ ਸਾਵੇਂ ਪੈ ਗਏ ਨੇ

ਆਪਣੀ ਜ਼ਾਤ ਈ ਆਪਣੀ ਹੋਂਦ ਨੂੰ ਖਾ ਗਈ ਏ
ਜਦ ਦੇ ਪੈਰੀਂ ਪਿਆਰ ਵਲਾਵੇਂ ਪੈ ਗਏ ਨੇ

ਜਿਸ ਵੀ ਤੱਕਿਆ ਡੁੱਬਕੇ ਡੂੰਘ ਹਿਆਤੀ ਦਾ
ਉਹਦੇ ਪੱਲੇ ਦਰਦ ਉਚਾਵੇਂ ਪੈ ਗਏ ਨੇ

ਉਹਦੇ ਹਿੱਸੇ ਹਾਸੇ ਤੇ ਮੁਸਕਾਨਾਂ ਨੇ
ਥੋੜਾਂ ਤੇ ਦੁੱਖ ਮੇਰੇ ਨਾਵੇਂ ਪੈ ਗਏ ਨੇ