ਖੋਜ

ਝੱਲਾ ਰੇਤ ਚ ਰਾਹਵਾਂ ਲੱਭਦਾ ਫਿਰਦਾ ਸੀ

ਝੱਲਾ ਰੇਤ 'ਚ ਰਾਹਵਾਂ ਲੱਭਦਾ ਫਿਰਦਾ ਸੀ ਸੂਰਜ ਤੋਂ ਪਰਛਾਵਾਂ ਲੱਭਦਾ ਫਿਰਦਾ ਸੀ ਖ਼ਬਰੇ ਸਾਰੀ ਦੁਨੀਆਂ ਲੂਹਣੀ ਚਾਹੁੰਦਾ ਸੀ, ਲਾਂਬੂ ਤੇਜ ਹਵਾਵਾਂ ਲੱਭਦਾ ਫਿਰਦਾ ਸੀ ਨੇਰ੍ਹੀ ਰਾਤ ਦਾ ਪਾਂਧੀ ਮੰਜ਼ਿਲ ਪੁੱਜਣ ਲਈ, ਤਾਰਾ ਟਾਵਾਂ-ਟਾਵਾਂ ਲੱਭਦਾ ਫਿਰਦਾ ਸੀ ਸੁਣਿਐ ਉਹਦੇ ਸਾਹ ਵੀ ਪੱਥਰ ਹੋ ਗਏ ਨੇ, ਜਿਹੜਾ ਚੰਨ ਤੇ ਥਾਵਾਂ ਲੱਭਦਾ ਫਿਰਦਾ ਸੀ ਧੁੱਪਾਂ ਨਾਵੇਂ ਲਾ ਕੇ ਨਾਜ਼ੁਕ ਜੀਵਨ ਨੂੰ, ਲੋਕਾਂ ਦੇ ਲਈ ਛਾਵਾਂ ਲੱਭਦਾ ਫਿਰਦਾ ਸੀ ਜੀਹਦੇ ਕੋਲੋਂ ਰੋਗ ਮਿਲੇ ਸਨ ਉਮਰਾਂ ਦੇ, ਉਸੇ ਕੋਲ ਦਵਾਵਾਂ ਲੱਭਦਾ ਫਿਰਦਾ ਸੀ

See this page in:   Roman    ਗੁਰਮੁਖੀ    شاہ مُکھی