ਸਾਨੂੰ ਜਨਤੋਂ ਕੱਢਿਆ ਲਾਲਚਾਂ

ਸਾਨੂੰ ਜਨਤੋਂ ਕੱਢਿਆ ਲਾਲਚਾਂ
ਸਾਨੂੰ ਕਹਿੰਦੇ ਆਦਮ ਜ਼ਾਦ

ਅਸੀਂ ਕਾਤਲ ਸੱਕੇ ਖ਼ੂਨ ਦੇ
ਸਾਡੀ ਪਹਿਲੀ ਖੇਡ ਫ਼ਸਾਦ

ਸਾਨੂੰ ਜੀਵਨ ਲੱਭਿਆ ਸੇਕਦਾ
ਸਾਨੂੰ ਰੋਂਦੇ ਲੱਭੇ ਨੈਣ

ਅਸੀਂ ਹਾਸੇ ਕਿਸਰਾਂ ਮਾਣੀਏ
ਸਾਡੇ ਬੁਲ੍ਹੀਂ ਰਹਿੰਦੇ ਵੈਣ

ਸਾਨੂੰ ਸ਼ੀਸ਼ਾ ਮਿਹਣੇ ਮਾਰਦਾ
ਸਾਡੇ ਮੁੱਖ ਤੇ ਏਨਾ ਕੋਝ

ਅਸੀਂ ਹਿਰਸੀ,ਹਬਸੀ, ਲਾਲਚੀ
ਸਾਨੂੰ ਧਰਤੀ ਕਹਿੰਦੀ ਬੋਝ