ਜਿਹੜਾ ਚੰਗਾ ਹੁੰਦਾ ਏ

ਜਿਹੜਾ ਚੰਗਾ ਹੁੰਦਾ ਏ
ਚਿੱਟਾ ਨੰਗਾ ਹੁੰਦਾ ਏ

ਰੱਬ ਦੇ ਬਾਰੇ ਸੁਣਿਆ ਏ
ਮਾਵਾਂ ਰੰਗਾ ਹੁੰਦਾ ਏ

ਇਸ਼ਕ, ਜਵਾਨੀ ਵੇਲੇ ਦਾ
ਸੋਹਣਾ ਪੰਗਾ ਹੁੰਦਾ ਏ

ਐਵੇਂ ਤੇ ਵਿੰਗ ਟੁੱਟਦੀ ਨਹੀਂ
ਪਹਿਲੋਂ ਦੰਗਾ ਹੁੰਦਾ ਏ

ਸੋਚਾਂ ਵਿਕੀਆਂ ਹੋਣ ਤੇ
ਸ਼ਿਅਰ ਬੇਢੰਗਾ ਹੁੰਦਾ ਏ