ਆਉਣ ਵਾਲ਼ ਯਾਰ ਨਾ ਆਇਆ ਸਜ ਧਜ ਹੋ

ਆਉਣ ਵਾਲ਼ ਯਾਰ ਨਾ ਆਇਆ ਸਜ ਧਜ ਕਿੰਨੀ ਹੋਈ
ਮਿਹਰ ਦਾ ਬਦਲ ਫ਼ਿਰ ਨਾ ਵਸਿਆ ਗਜ ਵੱਜ ਕਿੰਨੀ ਹੋਈ

ਜਿਨ੍ਹੇ ਪੁੱਛਣਾ ਹਾਲ ਸੀ ਮੇਰਾ ਉਹ ਨਾ ਆਇਆ ਵਿਹੜੇ
ਇੰਜ ਤੇ ਮੇਰੇ ਆਲ ਦੁਆਲੇ ਨੱਸ ਭੱਜ ਕਿੰਨੀ ਹੋਈ

ਫ਼ਿਰ ਮੇਰਾ ਇਕਲਾਪਾ ਉਹਦੀ ਸੂਰਤ ਦੇ ਵਿਚ ਢਲਿਆ
ਦੀਦ ਦੀ ਹਸਰਤ ਪੂਰੀ ਮੇਰੀ ਰੱਜ ਰੱਜ ਕਿੰਨੀ ਹੋਈ

ਮੇਰੇ ਵਾਲ਼ ਸੰਵਾਰ ਰਿਹਾ ਸੀ ਯਾਰ ਸਿਰਹਾਣੇ ਬਾ ਕੇ
ਇਹ ਵੀ ਯਾਰ ਸਿਕੰਦਰ ਗੱਲ ਏ ਕਿੰਨੀ ਹੋਈ