ਸਾਈਕਲ

ਅਮਰਜੀਤ ਚੰਦਨ

ਸਿਖਰ ਦੁਪਿਹਰੇ , ਸਾਹਮਣੀ ਹਵਾ ਵਿੱਚ ਸਾਈਕਲ ਚਲਾਉਂਦਿਆਂ ਤੁਸੀਂ ਮਹਿਸੂਸ ਕਰਦੇ ਹੋ, ਸੜਕ ਜਿਵੇਂ ਕਾਲੀ ਦਲ-ਦਲ ਹੈ ਜਿਸ ਵਿੱਚ ਖੁੱਭਦਾ ਹੀ ਜਾ ਰਿਹੈ, ਤੁਹਾਡਾ ਸਾਈਕਲ ਸਾਈਕਲ ਚਲਾਉਂਦਿਆਂ ਤੁਸੀਂ ਲੱਖ ਲੱਖ ਸ਼ੁਕਰ ਕਰਦੇ ਓ ਤੁਹਾਡੀ ਕੀਮਤ ਇੱਕ ਸਕੂਟਰ ਜਮਾਂ ਪੇਟਰੌਲ ਅਲਾਊਂਸ ਨਹੀਂ ਪਈ ਜਾਂ ਸੈਂਕੜੇ ਅਖਬਾਰਾਂ ਦੀ ਰੱਦੀ ਦੇ ਬਰਾਬਰ ਤੁਸੀਂ ਤੁਲੇ ਨਹੀਂ ਸਾਈਕਲ ਚਲਾਉਂਦਿਆਂ ਤੁਸੀਂ ਕਾਮਰੇਡ ਵਿੱਦਿਆ ਰਤਨ ਨੂੰ ਯਾਦ ਕਰਦੇ ਓ ਜੋ ਕਮਿਊਨਸਟ ਪਾਰਟੀ ਦੀ ਸਟੇਜ ਤੇ ਸਾਈਕਲ ਬਾਰੇ ਲਿਖੀ ਲੰਬੀ ਕਿਵਤਾ ਸੁਣਾਉਂਦਾ ਹੁੰਦਾ ਸੀ ਓਹਦੇ ਦੋਵੇਂ ਹੱਥ ਨਹੀਂ ਸਨ ਹੁਣ ਤਾਂ ਮੁੱਦਤ ਹੋ ਗਈ ਵਿੱਦਿਆ ਰਤਨ ਬਾਰੇ ਵੀ ਕੁਝ ਸੁਣਿਆਂ ਤੇ ਅਚਾਨਕ ਖਹਿਸਰ ਕੇ ਲੰਘੀ ਕਾਰ ਨੂੰ ਤੁਸੀਂ ਗਾਹਲ ਕੱਢ ਸਕਦੇ ਓ ਤਬਕਾਤੀ ਨਫਰਤ ਦੇ ਤਿਓਹਾਰ ਵਜੋਂ ਸਾਈਕਲ ਚਲਾਉਂਦਿਆਂ, ਤੁਸੀਂ ਮਹਿਸੂਸ ਕਰਦੇ ਹੋ ਤੁਸੀਂ ਇਕੱਲੇ ਨਹੀਂ ਹੋ, ਇਸ ਪਿਆਰੀ ਮਾਤ ਭੂਮੀ ਦੇ ਦੋ ਕਰੋੜ ਸਾਈਕਲ ਸਵਾਰ ਤੁਹਾਡੇ ਨਾਲ ਹਨ ਫੈਕਟਰੀਆਂ ਦੇ ਮਜਦੂਰ, ਦਫਤਰਾਂ ਦੇ ਕਲਰਕ ਬਾਦਸ਼ਾਹ ਫੇਰੀਆਂ ਵਾਲੇ, ਸਕੂਲਾਂ ਕਾਲਜਾਂ ਦੇ ਪਾੜ੍ਹੇ ਹੋਰ ਤਾਂ ਹੋਰ ਸਾਇਕਲ ਚੋਰ ਵੀ ਸਾਈਕਲ ਚਲਾਉਂਦਿਆਂ, ਤੁਸੀਂ ਜਮਾਤੀ ਨਫਰਤ ਹੋਰ ਤੇਜ ਕਰਦੇ ਓ ਸਾਈਕਲ ਚਲਾਉਂਦਿਆਂ, ਤੁਸੀਂ ਅਗਾਂਹਵਧੂ ਹੁੰਦੇ ਓ ਪੂੰਜੀਵਾਦ ਦੇ ਇਸ ਅੰਤਿਮ ਦੌਰ ਵਿੱਚ ਸਾਈਕਲ ਚਲਾਉਂਦਿਆਂ, ਤੁਸੀ ਸੋਚਦੇ ਓ ਪੈਦਲ ਲੋਕ ਤੁਹਾਡੇ ਬਾਰੇ ਕੀ ਸੋਚਦੇ ਹੋਣਗੇ

Share on: Facebook or Twitter
Read this poem in: Roman or Shahmukhi

ਅਮਰਜੀਤ ਚੰਦਨ ਦੀ ਹੋਰ ਕਵਿਤਾ