ਚੰਗੀ ਗਲ ਨੂੰ ਕਹਿਣਾ ਜ਼ਰੂਰੀ ਏ

ਚੰਗੀ ਗਲ ਨੂੰ ਕਹਿਣਾ ਜ਼ਰੂਰੀ ਏ
ਨਹੀਂ ਤੇ ਚੁੱਪ ਰਹਿਣਾ ਜ਼ਰੂਰੀ ਏ

ਜਿਹੜਾ ਦਲ ਦੀ ਕਿਤਾਬ ਤੇ ਲਿਖਿਆ ਏ
ਉਹ ਯਾਰ ਨੂੰ ਕਹਿਣਾ ਜ਼ਰੂਰੀ ਏ

ਇਹ ਰੀਤ ਵਫ਼ਾ ਦੀ ਹਿਜਰ ਦੇ ਵਿਚ
ਹੱਸ ਹੱਸ ਕੇ ਸਹਿਣਾ ਜ਼ਰੂਰੀ ਏ

ਜਿਥੇ ਸੋਚ ਤੇ ਪਹਿਰੇ ਲੱਗ ਜਾਵਣ
ਓਥੇ ਚੁੱਪ ਰਹਿਣਾ ਜ਼ਰੂਰੀ ਏ

ਜੇ ਫ਼ੈਜ਼ ਗੁਜ਼ਰ ਗਾਂ ਥੀਂ ਪਾਨਾ ਏ
ਝੱਟ ਘੜੀ ਲਈ ਬਹਿਣਾ ਜ਼ਰੂਰੀ ਏ