ਬੂਟੇ ਤੇ ਫੁੱਲ ਸੋਹਣਾ ਏ ਤੇ ਕਿੰਨਾ ਈ ਮਨਮੋਹਣਾ ਏ ਇਹ ਜਾਦੂ ਜਦ ਵੀ ਕਰਦਾ ਏ ਦਿਲ ਮੇਰਾ ਥਾਂ ਜਾ ਮਰਦਾ ਏ ਮੈਂ ਅੱਖੋਂ ਓਲ੍ਹੇ ਨਹੀਂ ਕਰਦਾ ਇਸ ਵੈਰੀ ਜੱਗ ਤੋਂ ਨਹੀਂ ਡਰਦਾ ਮੈਂ ਰਾਖੀ ਯਾਰ ਦੀ ਕਰਨੀ ਏ ਮੈਂ ਗਾਗਰ ਪਿਆਰ ਦੀ ਭਰਨੀ ਏ ਗ਼ੈਰਾਂ ਤੋਂ ਪਿਆ ਬਚਾਵਾਂ ਮੈਂ ਤੇ ਖ਼ੁਦ ਭਾਵੇਂ ਮਰ ਜਾਵਾਂ ਮੈਂ ਜੇ ਔਹਨਦੇ ਆਵੇ ਕੋਈਯ ਜੇ ਆਪਣੇ ਹੱਥ ਵਧਾਵੇ ਕੋਈ ਜੀ ਬੋਲੇ ਕਿ ਚੁੱਭ ਜਾਵਾਂ ਮੈਂ ਫਿਰ ਭਾਵੇਂ ਟੁੱਟ ਜਾਵਾਂ ਮੈਂ ਇੰਨਾਂ ਦੁੱਖਾਂ ਨਾਲ਼ ਮੁੱਕਿਆ ਮੈਨੁੰ ਵੇਖੋ ਤਾਂ ਸਿੱਕਾ ਸੜਿਆ ਮੈਂ ਪਿਆ ਹਰਦਮ ਸੱਟਾਂ ਖਾਵਾਂ ਮੈਂ ਨਾ ਫੁੱਲ ਨੂੰ ਕਦੀ ਜਤਾਵਾਂ ਮੈਂ ਲੋਕਾਂ ਦਾ ਬੋਲ ਏ ਚੁਭਦਾ ਏ ਮੇਰੇ ਸੀਨੇ ਦੇ ਵਿਚ ਖਬਦਾ ਏ ਜੀੜੇ ਆਸੇ ਰਹਿੰਦੇ ਨੀਂਂ ਮੈਨੂੰ ਵੈਰੀ ਕੁੰਡਾ ਕਹਿੰਦੇ ਨੇਂ