ਤੂੰ ਆਵੇਂ ਤੇ ਪਰ ਤੋਲਣਨ ਤੂੰ ਆਵੇਂ ਤੇ ਘੁੰਡ ਖੋਲਨਨ ਤੇਰੇ ਬਾਝੋਂ ਬਹਾਰ ਵੀ ਰੁੱਖੀ ਲੱਗੇ ਮੈਨੂੰ ਇਹ ਜੱਗ ਸਾਰਾ ਈ ਦੁਖੀ ਲੱਗੇ ਤੱਕਦਿਆਂ ਨੇਂ ਬੁਲਬੁਲਾਂ ਰਾਹ ਤੇਰਾ ਮੇਰੇ ਮਾਹੀ ਵੇ ਇਧਰ ਵੀ ਲਾ ਫੇਰਾ ਸਾਡਾ ਦੱਸੋ ਤਾਂ ਕੋਈ ਵੀ ਕਸੂਰ ਸਾਨੂੰ ਇਹ ਦੂਰੀ ਤਾਂ ਨਹੀਓਂ ਮਨਜ਼ੂਰ ਸਾਨੂੰ ਸਾਡੀਆਂ ਗੱਲਾਂ ਔਲੜਿਆਂ ਮਾਫ਼ ਕਰਦੇ ਵੱਟ ਮਿੱਥੇ ਦੇ ਸੋਹਣਿਆ ਸਾਫ਼ ਕਰਦੇ ਜ਼ਰਾ ਜ਼ੁਲਫ਼ਾਂ ਦਾ ਪਲੋ ਤਾਂ ਮੁੱਖ ਤੋਂ ਹਟਾ ਕਿਵੇਂ ਰਾਤਾਂ ਨੂੰ ਚੜ੍ਹਦਾ ਏ ਚੰਨ ਤਾਂ ਵਿਖਾ ਅਸੀਂ ਬੋੜ੍ਹ ਦੇ ਪੱਤਿਆਂ ਨੂੰ ਨੀਵਾਂ ਕਰਕੇ ਤੈਨੂੰ ਤੁਕਾਂਗੇ ਦਿਲ ਵਿਚ ਹੋ ਕੇ ਭਰ ਕੇ