ਮੁਸਲਮਾਨ ਦੀ ਦੁਆ

ਮੇਰੇ ਸੱਜਣਾਂ ਤੋਂ ਕਿਹੜੀ ਏ ਭੁੱਲ ਹੋਈ
ਇਹ ਫ੍ਫੱਸੇ ਨੇਂ ਕਿਉਂ ਤੂਫ਼ਾਨ ਦੇ ਵਿਚ

ਕਿੰਨੇ ਬੋਸਨੀਆ ਕਿੰਨੇ ਕਸ਼ਮੀਰ ਨੇਂ ਹੋਰ
ਕਦੋਂ ਤੱਕ ਏ ਰਹਿਣਾ ਬੁਹਰਾਨ ਦੇ ਵਿਚ

ਕਿੰਨੀ ਧੁੰਮ ਸੀ ਇਸਲਾਮ ਦੇ ਬਹਾਰਾਂ ਦੀ
ਨਹੀਂ ਆਉਂਦੇ ਹਨ ਕਿਸੇ ਦੇ ਵਿਚਚ

ਲਿੱਤੀ ਗੁੜ੍ਹਤੀ ਇਹ ਇਨ੍ਹਾਂ ਸ਼ੈਤਾਨ ਕੋਲੋਂ
ਜਿਹਨਾਂ ਪਾਇਆ ਫ਼ਸਾਦ ਮੁਸਲਮਾਨ ਦੇ ਵਿਚ

ਜੇ ਤਾਂ ਦੇਣਾ ਸੀ ਰੁਤਬਾ ਖ਼ਲੀਫ਼ੇ ਦਾ
ਕਿਉਂ ਨਾ ਰੱਖਿਓ ਈ ਸਾਨੂੰ ਅਸਮਾਨ ਦੇ ਵਿਚ

ਸਾਨੂੰ ਰੱਬਾ ਫ਼ਿਰ ਉਹ ਰਸਤੇ ਵਿਖਾ
ਸਾਨੂੰ ਗ਼ਾਜ਼ੀ ਬਣਾ ਫ਼ਿਰ ਜਹਾਨ ਦੇ ਵਿਚ

ਦੇਵੀਂ ਜਜ਼ਬਾ ਤੋਂ ਤਾਰਿਕ ਜ਼ਿਆਦ ਵਾਲਾ
ਹਵੀਏ ਸ਼ੇਰ ਨਾ ਗਿੱਦੜ ਮੈਦਾਨ ਦੇ ਵਿਚ

ਉਹ ਹਕੁਮਤ ਬਖ਼ਸ਼ ਤੋਂ ਲੀਡਰਾਂ ਨੂੰ
ਲੋਕਾਂ ਵੇਖੀ ਸੀ ਜਿਹੜੀ ਲੁਕਮਾਨ ਦੇ ਵਿਚ

ਉਹੀ ਸਾਰੀਆਂ ਹਿੰਮਤਾਂ ਮੰਗਾਂ ਰੱਬਾ
ਜਿਹੜੀਆਂ ਹੁੰਦੀਆਂ ਸੀ ਟੀਪੂ ਸੁਲਤਾਨ ਦੇ ਵਿਚ

ਰਵੇ ਮੁਸਲਿਮ ਆਪਸ ਵਾਂਗ ਭਾਈਆਂਂ
ਕੋਈ ਆਵੇ ਨਾ ਹੋਰ ਦੇ ਵਿਚਚ

ਸੁੱਕੇ ਭਾਈਆਂ ਵਾਂਗੂੰ ਸਾਰੇ ਮਿਲ ਬੈਠਣ
ਕੋਈ ਮੁਅੱਜ਼ਜ਼ਾ ਹੋਵੇ ਅਫ਼ਗ਼ਾਨ ਦੇ ਵਿਚ

ਆਪਣੀ ਉਮੱਤ ਨੂੰ ਫ਼ਿਰ ਉਹੀ ਚੱਜ ਸਿੱਖਾ
ਜਿਵੇਂ ਪਾਇਆ ਈਮਾਨ ਸੁਫ਼ਿਆਨ ਦੇ ਵਿਚ

ਨਾ ਤੇ ਪੰਜਾਬੀ ਦੇ ਵਿਚ ਕੋਈ ਫ਼ਰਕ ਹੋਵੇ
ਨਾ ਸਿੰਧੀ, ਬਲੋਚੀ, ਪਠਾਣ ਦੇ ਵਿਚ

ਕੱਢ ਫ਼ਿਰਕਿਆਂ ਦੀ ਸਾਰਿਆਂ ਕਿਦਾਂ ਵਿਚੋਂ
ਬਰਕਤਾਂ ਕੱਠ ਦੀਆਂ ਪਾ ਮੁਸਲਮਾਨ ਦੇ ਵਿਚ

ਦੇਵੀਂ ਤਾਕਤ ਈਮਾਨ ਜਿਹੇ ਲੋਕਾਂ ਨੂੰ ਤੋਂ
ਜਿਹੜੇ ਲਾਵਣ ਹਯਾਤੀ ਸਮਝਾਣ ਦੇ ਵਿਚ

ਹਵਾਲਾ: ਮੁੱਕਰ ਗਈਆਂ ਨੇਂ ਛਾਂਵਾਂ, ਅਲਰਜ਼ਾਕ ਪਬਲੀਕੇਸ਼ਨਜ਼ ਲਾਹੌਰ; ਸਫ਼ਾ 159 ( ਹਵਾਲਾ ਵੇਖੋ )