ਸੱਜਣ ਬੈਲੀ ਦੂਰ ਕਿਤੇ ਨੀਂ ਯਾਦਾਂ ਦੇਣ ਦਿਲਾਸਾ
ਮੈਂ ਝੱਲਾ ਉਹਨੂੰ ਲੱਭਣ ਟੁਰਿਆ ਛੱਡਿਆ ਕੋਈ ਨਾ ਪਾਸਾ

ਓੜਕ ਮੁੜ ਆਇਆ ਮੈਂ ਓਥੇ ਜਿੰਨਾ ਸਿਖਾ ਯਾਹ
ਵਰ੍ਹਿਆਂ ਬਾਅਦ ਮੈਂ ਹੱਸਿਆ ਸਾਂ ਫ਼ਰ ਯਾਰਾਂ ਕੋਲ਼ ਬਿਠਾਇਆ

ਹੁਣ ਵੀ ਵੇਖਾਂ ਪਾਰ ਸਮੁੰਦਰ ਦੱਸਣ ਯਾਰ ਪੁਰਾਣੇ
ਹੁਣ ਵੀ ਮੇਰੀਆਂ ਅੱਖੀਆਂ ਵਿਚੋਂ ਲਿਸ਼ਕਣ ਪਿਆ ਸੁਹਾਣੇ

ਹਵਾਲਾ: ਮੁੱਕਰ ਗਈਆਂ ਨੇਂ ਛਾਂਵਾਂ, ਅਲਰਜ਼ਾਕ ਪਬਲੀਕੇਸ਼ਨਜ਼ ਲਾਹੌਰ; ਸਫ਼ਾ 27 ( ਹਵਾਲਾ ਵੇਖੋ )