ਮੇਰੀਏ ਧੀਏ

ਤੇਰੇ ਹਾਸੇ ਵਿਚ ਘੁੱਗੀਆਂ ਦੇ ਗੀਤ ਵਸਦੇ
ਧੁੰਮਾਂ ਤੇਰੀਆਂ ਨੇਂ ਮੈਨੂੰ ਸਾਰੇ ਮੀਤ ਦੱਸਦੇ

ਤੇਰੀ ਜੱਗ ਵਿਚ ਕੋਈ ਨਾ ਮਿਸਾਲ ਬਣਦੀ
ਤੇਰੇ ਅੱਗੇ ਆਵੇ ਚੰਨ ਕੀ ਚੰਨ ਦਯਯ

ਰੁੱਖ ਸ਼ੋਖ਼ੀਆਂ ਨੂੰ ਸਾਂਭ ਕੇ ਨੀ ਮੰਨ ਮੋਹਨੀਏ
ਲੱਗ ਲੋਕਾਂ ਦੀਆਂ ਨਜ਼ਰਾਂ ਨਾ ਜਾਣ ਸੋਹਣੀਏ

ਬਲਾਂ ਤੇਰੀਆਂ ਚ ਕਿੰਨੀ ਭਰੀ ਖੰਡ ਅੜੀਏ
ਮੇਰੇ ਸੀਨੇ ਦੀ ਐਂ ਤੂੰ ਮਿੱਠੀ ਠੰਡ ਅੜੀਏ

ਇਕ ਪਲ ਦੀ ਜੁਦਾਈ ਤੇਰੀ ਐਂਵੇਂ ਵਡ਼ਦੀ
ਕੋਈ ਤਿੱਖੀ ਜਿਹੀ ਛੁਰੀ ਜਿਵੇਂ ਸਾਹ ਕੱਢਦੀ

ਸਾਰੇ ਜੱਗ ਤੋਂ ਅਨੋਖਾ ਤੇਰਾ ਮੇਰਾ ਪਿਆਰ ਨੀ
ਜਦੋਂ ਡੈਡੀ ਨੂੰ ਬੁਲਾਵੀਂ ਲੱਗੇ ਠੰਡ ਠਾਰ ਨੀ

ਹਵਾਲਾ: ਮੁੱਕਰ ਗਈਆਂ ਨੇਂ ਛਾਂਵਾਂ, ਅਲਰਜ਼ਾਕ ਪਬਲੀਕੇਸ਼ਨਜ਼ ਲਾਹੌਰ; ਸਫ਼ਾ 29 ( ਹਵਾਲਾ ਵੇਖੋ )