ਤਰਾ ਸ਼ਿਕਵਾ ਕਿਵੇਂ ਕਰੀਏ ?

ਤਰਾ ਸ਼ਿਕਵਾ ਕਿਵੇਂ ਕਰੀਏ ?
ਤਰਾ ਸ਼ਿਕਵਾ ਤੇ ਬੰਦਾ ਈ ਨਹੀਂ
ਤਰਾ ਦਿੱਤਾ ਰਿਜ਼ਕ ਮੂਲਾ ਦਿਨੇ ਰਾਤੀਂ ਪਏ ਖਾਂਦੇ ਆਂ ਕਮਾ ਕੇ ਨਾਲ਼ ਹੱਥਾਂ ਦੇ ਜਿਵੇਂ ਕੋਈ ਢੋਰ ਖਾਂਦਾ ਏ ਉਜਾੜਾ ਕਰਦੀਆਂ ਹੋਈਆਂ ਤਸੱਲੀ ਭੌਰ ਨਹੀਂ ਹੁੰਦੀ ਅਜ਼ਲ ਤੋਂ ਢਿੱਡ ਵਘੁਤਿਆਂ ਦੀ ਨਦੀਦੀ ਵਾਛ ਦੇ ਵਿਚੋਂ ਤਲਬ ਦੀ ਰਾਲ਼ ਵਗਦੀ ਏ ਤਰਾ ਸ਼ਿਕਵਾ ਤੇ ਬਣ ਦਾ ਈ ਨਹੀਂ

ਤਰਾ ਸ਼ਿਕਵਾ ਕਿਵੇਂ ਕਰੀਏ ?
ਤਰਾ ਸ਼ਿਕਵਾ ਤੇ ਬੰਦਾ ਈ ਨਹੀਂ
ਤੁਰੇ ਦਿੱਤੇ ਪੁਰਾਣਾਂ ਤੇ ਜ਼ਮਾਨੇ ਨਾਲ਼ ਟੁਰਦੇ ਆਂ
ਕਦੀ ਅੱਗੇ ਕਦੀ ਪਿੱਛੇ ਕਦੀ
ਵਿਚ ਧੂੜ ਦੇ ਰਹਹਾ ਕੇ ਹਯਾਤੀ ਨਾਲ਼ ਘੁਲਦੇ ਆਂ
ਤਰਫ਼ਦਾਰੀ ਕਰੇਂਦੇ ਰਹੇ
ਕੁਜਾ ਤੇਰੇ ਫ਼ਰਿਸ਼ਤੇ ਨੇ ਕਿਰਾਮਨ ਕਾਤਬੀਨਾਂ ਵੀ
ਗੁਨਾਹਵਾਂ ਤੇ ਸਵਾਬਾਂ ਦੀ ਅੱੋਲੀ ਕਾਹਨਘ ਲਿਖੀ ਏ
ਹਯਾਤੀ ਦੇ ਲਤਾੜਨ ਦੀ ਕਦਾਈਂ ਗਾਹ ਭੋਗ ਨਹੀਂ ਘੱਤੀ
ਅਸਾਡੇ ਨਾਲ਼ ਬੀਤੀ ਤੇ ਕਦਾਈਂ ਇਕ ਹਰਫ਼ ਨਹੀਂ ਲਿਖਿਆ
ਜ਼ਮਾਨੇ ਰੋਲ਼ ਛੱਡਿਆ ਏ ਹਕੀਰਾਂ ਤੇ ਫ਼ਕੀਰਾਂ ਨੂੰ
ਤਰਾ ਸ਼ਿਕਵਾ ਤੇ ਬਣ ਦਾ ਈ ਨਹੀਂ

ਤਰਾ ਸ਼ਿਕਵਾ ਕਿਵੇਂ ਕਰੀਏ?
ਤਰਾ ਸ਼ਿਕਵਾ ਤੇ ਬੰਦਾ ਈ ਨਹੀਂ
ਮੁਕੱਦਰਾਂ ਤੇ ਗਲੇ ਸਾਨੂੰ ਮਕਦਰਰਾਂ ਨਾਲ਼ ਕੀ ਲੜਨਾ
ਮੁਕੱਦਰ ਆਪ ਨਹੀਂ ਆਉਂਦੇ
ਮੁਕੱਦਰ ਦੇਤ ਹੁੰਦੀ ਏ
ਮੁਕੱਦਰਾਂ ਨਾਲ਼ ਲੜਦੇ ਤੇ ਹਯਾਤੀ ਆ ਵੱਖ ਨਾ ਦੱਸਦੀ
ਕਿਸੇ ਤੇ ਭਾਰ ਨਾ ਹੁੰਦੇ
ਕਿਸੇ ਦੀ ਜੂਠ ਨਾ ਖਾਂਦੇ
ਕਿਸੇ ਦੇ ਪੈਰ ਦੀ ਜੁੱਤੀ ਦੇ ਥੱਲੇ ਖ਼ਾਕ ਨਾ ਹੁੰਦੇ
ਕਿਸੇ ਦੀ ਗਾਹਲ ਨਾ ਝੁੱਲਦੇ
ਕਿਸੇ ਦਾ ਖਾਜ ਨਾ ਹੁੰਦੇ
ਜੇ ਨਾ ਜੰਮਦੀ ਰਿਆਇਆ ਤੇ ਸਿਰਾਂ ਤੇ ਤਾਜ ਨਾ ਹੁੰਦੇ
ਕਮਾਈਆਂ ਹੋਰ ਕੀ ਕਰਦੇ ਭਲਾ ਜੰਤਾਂ ਚ ਜਾਵਣ ਲਈ
ਅਸਾਡਾ ਪੇਟ ਪਾਲਣ ਲਈ ਮੁਕੱਦਰਾਂ ਸਾਥ ਨਹੀਂ ਦਿੱਤਾ
ਗ਼ਮਾਂ ਨੂੰ ਮੌਤ ਨਹੀਂ ਆਉਂਦੀ
ਗ਼ਮਾਂ ਨੂੰ ਮੌਤ ਜੇ ਆਉਂਦੀ
ਕਬਰ ਦੇ ਵਿਚ ਗਵਾਹ ਬਣ ਕੇ ਮਰੇ ਪਾਸੇ ਖੁੱਲੇ ਹੁੰਦੇ
ਕਦੀ ਮੁਨਕਰ ਨਕੀਰਾਂ ਦੇ ਸਵਾਲਾਂ ਤੇ ਜਵਾਬਾਂ ਦੇ
ਅਜਿਹੇ ਖ਼ੌਫ਼ ਨਾ ਹੁੰਦੇ
ਜਿਵੇਂ ਹੁਣ ਖ਼ੌਫ਼ ਖਾਂਦੇ ਹਾਂ
ਤਰਾ ਸ਼ਿਕਵਾ ਤੇ ਬੰਦਾ ਈ ਨਹੀਂ

ਤਰਾ ਸ਼ਿਕਵਾ ਕਿਵੇਂ ਕਰੀਏ ?
ਤਰਾ ਸ਼ਿਕਵਾ ਤੇ ਬਣ ਦਾ ਈ ਨਹੀਂ
ਮਰੇ ਮਾਲਿਕ ਬਚਾ ਸਾਨੂੰ ਸਵਾਲਾਂ ਤੇ ਜਵਾਬਾਂ ਤੋਂ
ਕਿਵੇਂ ਦੱਸੀਏ ਹਯਾਤੀ ਇਹ ਕਦੋਂ ਘੱਟ ਏ ਅਜ਼ਾਬਾਂ ਤੋਂ ?
ਤਰਾ ਸ਼ਿਕਵਾ ਕਿਵੇਂ ਕਰੀਏ ?
ਤਰਾ ਸ਼ਿਕਵਾ ਤੇ ਬਣ ਦਾ ਈ ਨਹੀਂ