ਅੱਖਾਂ ਬੱਧੇ ਢੱਗੇ ਵਾਂਗੂੰ

ਅੱਖਾਂ ਬੱਧੇ ਢੱਗੇ ਵਾਂਗੂੰ ਗੇੜਾਂ ਮੈਂ ਤੇ ਖੂਹ ਬਾਬਾ ।
ਮਾਲਕ ਜਾਣੇ ਖੂਹ ਦਾ ਪਾਣੀ ਜਾਵੇ ਕਿਹੜੀ ਜੂਹ ਬਾਬਾ ।

ਰੱਬ ਜਾਣੇ ਕੱਲ੍ਹ ਕੇਹੜਾ ਦਿਨ ਸੀ ਲੋਕਾਂ ਦੀਵੇ ਬਾਲੇ ਸਨ,
ਮੈਂ ਵੀ ਨਾਲ ਸ਼ਰੀਕਾਂ ਰਲਿਆ ਅਪਣੀ ਕੁੱਲੀ ਲੂਹ ਬਾਬਾ ।