ਇੰਝ ਭਰੇ ਨੇ ਬਕਸੇ ਕੁੰਡੇ ਵੱਜਦੇ ਨਈਂ

ਬਾਬਾ ਨਜਮੀ

ਇੰਝ ਭਰੇ ਨੇ ਬਕਸੇ ਕੁੰਡੇ ਵੱਜਦੇ ਨਈਂ। ਫ਼ਿਰ ਵੀ ਸ਼ਹਿਰ ਦੇ ਲੋਕੀਂ ਸਿਰ ਨੂੰ ਕੱਜਦੇ ਨਈਂ। ਲਿੱਬੜੇ ਵੀ ਕਈ ਚਿਹਰੇ ਚੰਗੇ ਲੱਗਦੇ ਨੇ। ਕਈਆਂ ਨੂੰ ਲਿਸ਼ਕਾਈਏ, ਫ਼ਿਰ ਵੀ ਸੱਜਦੇ ਨਈਂ। ਸੁਣ ਸਿਰਨਾਵਾਂ ਤੂੰ ਪੰਜਾਬ ਕਹਾਣੀ ਦਾ। ਵਿੱਚ ਮੈਦਾਨੇ ਮਰ ਜਾਨੇ ਆਂ, ਭੱਜਦੇ ਨਈਂ। ਹੱਕ ਨਾ ਮੰਗੋ ਗ਼ਾਸਬ੧ ਕੋਲੋਂ ਨਰਮੀ ਨਾਲ। ਫੁੱਲਾਂ ਨਾਲ ਕਦੀ ਵੀ ਪੱਥਰ ਭੱਜਦੇ ਨਈਂ। ਖੌਰੇ ਕਿਹੜੀ ਚੱਸ ਏ ਉਹਦੇ ਅੱਖਰਾਂ ਵਿੱਚ। ਸਦੀਆਂ ਬਹਿ ਦੁਹਰਾਈਏ ਤਾਂ ਵੀ ਰੱਜਦੇ ਨਈਂ। ਪਲਦਾ ਪਿਆ ਵਾਂ ਮੈਂ ਸਦੀਆਂ ਤੋਂ ਇਹਨਾਂ ਹੇਠ। ਇਹ ਜ਼ੁਲਮਾਂ ਦੇ ਬੱਦਲ ਸਿਰ 'ਤੇ ਅੱਜ ਦੇ ਨਈਂ।

Share on: Facebook or Twitter
Read this poem in: Roman or Shahmukhi

ਬਾਬਾ ਨਜਮੀ ਦੀ ਹੋਰ ਕਵਿਤਾ