ਆਪਣੇ ਮੂੰਹ ਨੂੰ ਡੱਕਾ ਲਾ, ਓਏ ਸੀਦੇ ਸ਼ਾਹ

ਆਪਣੇ ਮੂੰਹ ਨੂੰ ਡੱਕਾ ਲਾ, ਓਏ ਸੀਦੇ ਸ਼ਾਹ।
ਇੰਝ ਨਾ ਆਪਣਾ ਕੱਦ ਵਧਾ, ਓਏ ਸੀਦੇ ਸ਼ਾਹ।

ਨਿੰਦਿਆ ਮੇਰੀ ਮਾਂ ਬੋਲੀ ਦੀ ਕਰ ਕੇ ਤੂੰ,
ਦਿੱਤੀ ਆ ਆਪਣੀ ਜ਼ਾਤ ਵਿਖਾ, ਓਏ ਸੀਦੇ ਸ਼ਾਹ।

ਹੇਠ ਸਦਾ ਨਹੀਂ ਮੰਜਾ ਰਹਿਣਾ ਚੌਧਰ ਦਾ
ਰਜਵੀਂ ਲੱਭੇ, ਜਰ ਕੇ ਖਾਹ, ਓਏ ਸੀਦੇ ਸ਼ਾਹ।

(ਸੀਦੇ ਸ਼ਾਹ ਕਦੀ ਪਾਕਿਸਤਾਨ ਦਾ ਵਿਦਿਆ ਮੰਤਰੀ
ਹੁੰਦਾ ਸੀ। ਉਸ ਨੇ ਪੰਜਾਬੀ ਭਾਸ਼ਾ ਬਾਰੇ ਕੁਝ ਮੰਦੇ
ਲਫ਼ਜ਼ ਬੋਲੇ ਸਨ। ਬਾਬਾ ਨਜ਼ਮੀ ਨੂੰ ਆਪਣੀ ਸੰਵੇਦਨਾ
ਹਿਤ ਜੇਲ ਦੀ ਹਵਾ ਵੀ ਖਾਣੀ ਪਈ ਸੀ)

ਹਵਾਲਾ: ਸੋਚਾਂ ਵਿਚ ਜਹਾਨ; ਪੰਜਾਬ ਸਵੇਰ ਕਰਾਚੀ; ਸਫ਼ਾ 79