ਮਾਪੇ ਘਰ ਚੋਂ ਕਢੀਂ ਨਾ
ਰੱਬ ਨਾਂ ਰਿਸ਼ਤਾ ਕੱਟੀਂ ਨਾ

ਇਨ੍ਹਾਂ ਦੇ ਨਾਲ਼ ਮੌਜ ਬਹਾਰਾਂ
ਜੰਨਤ ਦਾ ਰੁੱਖ ਵੱਡੈਂ ਨਾ

ਬੇ ਅਦਬੀ ਇਕ ਜ਼ਹਿਰ ਪਿਆਲਾ
ਵੇਖੀਂ ਇਹਨੂੰ ਚਖੀਂ ਨਾ

ਮਾਪੇ ਹੋਵਣ ਦੁਖੀ ਤੇਥੋਂ
ਐਸੀ ਲਾਹਨਤ ਖਟੀਂ ਨਾ

ਬਾਬਲ ਦਾ ਦਿੱਲ ਘਰ ਤੇਰਾ ਏ
ਵੱਖਰਾ ਕੋਠਾ ਛਤੀਂ ਨਾ

ਇੱਜ਼ਤ ਦੌਲਤ ਪਾ ਜਾਵੇਂਗਾ
ਸੇਵਾ ਕਰਦਾ ਥੁੱਕੀਂ ਨਾ

ਨਾਫ਼ਰਮਾਨੀ ਦੇ ਛੱਜਾਂ ਵਿਚ
ਆਪਣੇ ਆਪ ਛਟੀਂ ਨਹਾ

ਹਵਾਲਾ: ਇਸ਼ਕ ਦਾ ਵਰਕਾ ਫੋਲ, ਗੁਲਸ਼ਨ ਅਦਬ ਪਬਲੀਕੇਸ਼ਨਜ਼ ਲਾਹੌਰ; ਸਫ਼ਾ 119 ( ਹਵਾਲਾ ਵੇਖੋ )