ਗੀਤ

ਬਸ਼ਾਰਤ ਅਹਿਮਦ ਬਸ਼ਾਰਤ

ਰੂਪ ਦਾ ਖ਼ੁਮਾਰ ਹੋਵੇ, ਤੇਰਾ ਮੇਰਾ ਪਿਆਰ ਹੋਵੇ ਘੜਾ ਤੇਰੇ ਸਿਰ ਅਤੇ, ਨਹਿਰਾਂ ਤੇ ਦੀਦਾਰ ਹੋਵੇ ਬੁਲ੍ਹਿਆਂ ਤੇ ਸੁੱਕ ਸੋਹਣਾ, ਵੱਲ ਖਾਂਦਾ ਲੱਕ ਸੋਹਣਾ ਚੰਨ ਜਿਹੇ ਮੁਖੜੇ ਤੇ ਨਿੱਕਾ ਜਿਹਾ ਨੱਕ ਸੋਹਣਾ ਜ਼ੁਲਫ਼ਾਂ ਦੇ ਬੇਲੇ ਅਤੇ, ਸੋਹਣੀ ਜਿਹੀ ਬਹਾਰ ਹੋਵੇ ਬਾਗ਼ਾਂ ਵਿਚ ਰੋਜ਼ ਆਵੇਂ, ਜੌੜੇ ਫੁੱਲ ਲਾਵੀਂਂ ਟਾਲ੍ਹੀਆਂ ਦੇ ਓਲ੍ਹੇ ਓਲ੍ਹੇ ਦਿਲ ਦਾ ਕਰਾਰ ਖੋਵੀਂ ਸੱਸੀ ਸੋਹਣੀ ਹੀਰ ਵਿਚ ਤੇਰਾ ਵੀ ਸ਼ੁਮਾਰ ਹੋਵੇ ਚਾਵਾਂ ਦੀ ਹਵਾ ਚਲੇ ਦਿਲਾਂ ਵਿਚ ਪਿਆਰ ਪੱਲੇ ਤਾਰਿਆਂ ਦੀ ਛਾਵੇਂ ਛਾਵੇਂ ਆਸ਼ਿਕਾਂ ਦੀ ਬੱਲੇ ਬੱਲੇ ਪਿਆਰ ਦੀ ਸ਼ਰਾਬ ਵਾਲਾ ਚੜ੍ਹਦਾ ਖ਼ੁਮਾਰ ਹੋਵੇ ਮਿਲੀਆਂ ਦੀ ਰੁੱਤ ਆਵੇ ਖ਼ੁਸ਼ੀਆਂ ਜਿੰਦ ਨਹਾਵਯੇ ਖੁੱਸੇ ਨਾਲ਼ ਸੋਹਣਾ ਲਾਚਾ, ਮੇਰੇ ਤਿੰਨ ਸਜ ਜਾਵੇ ਰੂਪ ਤੇਰਾ ਕੁੜੀਆਂ ਦੇ ਟੋਲੇ ਦਾ ਸ਼ਨਘਾਰ ਹੋਵੇ (2012)

Share on: Facebook or Twitter
Read this poem in: Roman or Shahmukhi

ਬਸ਼ਾਰਤ ਅਹਿਮਦ ਬਸ਼ਾਰਤ ਦੀ ਹੋਰ ਕਵਿਤਾ