ਨਾਅਤ ਰਸੂਲ ਮਕਬੂਲ

ਅਰਬ ਦੇ ਚੰਨ ਤੋਂ ਜਾਨ ਵਾਰੀ
ਹਜ਼ਾਰ ਸ਼ਾਹਾਂ ਦੀ ਸ਼ਾਨ ਵਾਰੀ

ਜਹਾਲਤਾਂ ਨੂੰ ਦੂਰ ਕੀਤਾ
ਕੁਫ਼ਰ ਚੁੱਕਣਾ ਚੋਰ ਕੀਤਾ
ਜਹਾਨ ਨੂਰ ਵ ਨੂਰ ਕੀਤਾ
ਹਰ ਇਕ ਦਿਲ ਨੂੰ ਤੋਰ ਕੀਤਾ
ਫ਼ਤਿਹ ਦਾ ਹਰ ਇਕ ਨਿਸ਼ਾਨ ਵਾਰੀ

ਜ਼ੁਲਮਤਾਂ ਦੀ ਹਾਰ ਹੋਈ
ਹੱਕ ਦੀ ਕੁਸ਼ਤੀ ਪਾਰ ਹੋਈ
ਬੁੱਤ ਪ੍ਰਸਤੀ ਬੇਕਾਰ ਹੋਈ
ਦੇਣ ਵ ਦੁਨੀਆ ਬਿਹਾਰ ਹੋਈ
ਇਸੇ ਮਹਸਨ ਆਨ ਵਾਰਯਯ

ਜ਼ਰਾ ਜ਼ਰਾ ਕਹਿ ਰਿਹਾ ਏ
ਇਲਮ ਦਾ ਦਰਿਆ ਬਹਿ ਰਿਹਾ ਏ
ਗ਼ਰੂਰ ਕਦਮਾਂ ਚਡ਼੍ਹ ਰਿਹਾ ਏ
ਗ਼ਮ ਦਾ ਪਾਣੀ ਲੋਹਾ ਰਿਹਾ ਏ
ਦੋ ਜਹਾਨਾਂ ਦਾ ਮਾਣ ਵਾਰੀ

ਪਿਆਰ ਅੰਦਰ ਜਹਾਨ ਰੰਗਿਆ
ਕੋਈ ਨਾ ਨਫ਼ਰਤ ਦੇ ਕੋਲ਼ ਲੰਘਿਆ
ਗਲੇ ਲਗਾਇਆ ਜਿਸ ਨੇ ਡੰਗਿਆ
ਖ਼ਜ਼ਾਨਾ ਵੰਡਿਆ ਜਿਸ ਨੇ ਮੰਗਿਆ
ਅਜ਼ਮਤਾਂ ਦਾ ਨਿਸ਼ਾਨ ਵਾਰੀ

ਦੁਸ਼ਮਣਾਂ ਨੂੰ ਮਾਫ਼ ਕੀਤਾ
ਸਬਰ ਦਾ ਹਰਦਮ ਜਾਮ ਪੀਤਾ
ਬੇ ਕਸਾਂ ਦਾ ਜ਼ਖ਼ਮ ਸੀਤਾ
ਕਸਰੀ ਕੇਸਰ ਜ਼ੇਰ ਕੀਤਾ
ਫ਼ਤਿਹ ਦਾ ਹਰ ਇਕ ਮੈਦਾਨ ਵਾਰੀ

ਜਿੰਨਾਂ ਸਹਾਬਾ ਦਾ ਖ਼ੂਨ ਬਹਾਇਆ
ਕਲੇਜਾ ਚੱਬਿਆ ਫ਼ਲਕ ਹਿਲਾਇਆ
ਦਿਲ ਦਿਖਾਇਆ ਤੇ ਸਤਾਇਆ
ਬੇਕਸਾਂ ਦਾ ਘਰ ਜਲਾਇਆ
ਆਮ ਮਾਫ਼ੀ ਦਾ ਦਾਨ, ਵਾਰੀ
(2012)

ਹਵਾਲਾ: ਇਸ਼ਕ ਦਾ ਵਰਕਾ ਫੋਲ, ਗੁਲਸ਼ਨ ਅਦਬ ਪਬਲੀਕੇਸ਼ਨਜ਼ ਲਾਹੌਰ; ਸਫ਼ਾ 18 ( ਹਵਾਲਾ ਵੇਖੋ )