ਪਿਆਰ ਦੀ ਸੇਜ ਵਿਛਾ ਵੇ ਮਾਹੀ

ਪਿਆਰ ਦੀ ਸੇਜ ਵਿਛਾ ਵੇ ਮਾਹੀ
ਮੇਰੇ ਭਾਗ ਜਗਾਵੇ ਮਾਹੀ

ਲੂਂ ਲੂਂ ਤੇਰੀ ਦੀਦ ਦਾ ਪਿਆਸਾ
ਰੂਹ ਦੀ ਪਿਆਸ ਬੁਝਾਵੇ ਮਾਹੀ

ਕਹਿੰਦੇ ਮੇਰੇ ਨੈਣ ਨਸ਼ੀਲੇ
ਰੂਪ ਦਾ ਜਾਮ ਉਠਾਵੇ ਮਾਹੀ

ਨੱਕ ਦੀ ਤੈਨੂੰ ਆਖੀਏ
ਬਾਂਹਵਾਂ ਗੱਲ ਵਿਚ ਪਾਵੇ ਮਾਹੀ

ਸੁੱਕ ਸੁਰਮੇ ਦੀ ਇਹੋ ਮਰਜ਼ੀ
ਹੋਵੇ ਸਾਹ ਵਿਚ ਸਾਹ ਵੇ ਮਾਹੀ

ਵਸਲ ਚ ਬਹਿਣਾ ਵਸਲ ਚ ਰਹਿਣਾ
ਸਾਰੀ ਰਾਤ ਗਵਾਹ ਵੇ ਮਾਹੀ

ਹੁਸਨ ਦੀ ਬਾਰਿਸ਼ ਦੇ ਵਿਚ ਨਹਾ ਲੈ
ਕਹਿੰਦੀ ਰੂਪ ਘਟਾਵੇ ਮਾਹੀ

ਹਵਾਲਾ: ਇਸ਼ਕ ਦਾ ਵਰਕਾ ਫੋਲ, ਗੁਲਸ਼ਨ ਅਦਬ ਪਬਲੀਕੇਸ਼ਨਜ਼ ਲਾਹੌਰ; ਸਫ਼ਾ 91 ( ਹਵਾਲਾ ਵੇਖੋ )