ਰੂਪ ਦੀ ਗਰਮੀ ਤੇ ਜਦ ਵੀ ਸ਼ੌਕ ਨੂੰ ਮੈਂ ਤਾਪਦਾ

ਰੂਪ ਦੀ ਗਰਮੀ ਤੇ ਜਦ ਵੀ ਸ਼ੌਕ ਨੂੰ ਮੈਂ ਤਾਪਦਾ
ਸ਼ਹਿਰ ਦਾ ਈ ਸ਼ਹਿਰ ਮੈਨੂੰ ਤੇਰਾ ਆਸ਼ਿਕ ਖੁਦ ਉਇ

ਬੇਕਰਾਰੀ ਵੇਖ ਮੇਰੀ ਮੈਨੂੰ ਆਖਦਯੇ
ਪਿਆਰ ਤੈਨੂੰ ਹੋ ਗਿਆ ਏ ਥੋੜਾ ਥੋੜਾ ਜਾਪਦਾ

ਕੱਦ ਸਰੂ ਤੇ ਟੂਰ ਮੋਰਾਂ, ਹੋਂਟ ਦੋ ਖਿੜਦੇ ਗੁਲਾਬ
ਹੁਸਨ ਦੇ ਦਰਿਆ ਨੂੰ ਮੇਰਾ ਇਸ਼ਕ ਰਹਿੰਦਾ ਨਾਪਦਾ

ਮੇਰੀ ਚਾਹਤ ਖੋਹ ਲਿਆ ਏ ਤੇਰਾ ਵੀ ਚੇਨ ਆਰਾ ਮੰਮ
ਚੱਖ ਲਿਆ ਤੋਂ ਵੀ ਮਜ਼ਾ ਹਨ ਇਸ਼ਕ ਵਾਲੇ ਖ਼ਾਬ ਦਾ

ਕੈਸ਼ ਤੇ ਫ਼ਰਹਾਦ ਰਾਂਝੇ ਮੂਰਤਾਂ ਤੇ ਢਿੱਲ ਗਏ
ਮੇਰਾ ਲੂਂ ਲੂਂ ਹੈ ਗਵਾਹ ਦਿਨ ਰਾਤ ਤੇਰੇ ਜਾਪਦਾ

ਰੰਗ ਤੇਰੇ ਰੂਪ ਦਾ ਜਦ ਚੜ੍ਹ ਗਿਆ ਏ ਸ਼ੌਕ ਤੇ
ਫਿਰ ਦਵਾ ਦਾਰੂ ਨਾ ਕੋਈ ਇਸ਼ਕ ਵਾਲੇ ਤਾਪਦਾ

ਇਕ ਬਸ਼ਾਰਤ ਨਾਲ਼ ਮੇਰੇ ਵਸਲ ਨੂੰ ਕਰਦੇ ਅਮਰ
ਇਕ ਦਿਵਾਨਾ ਤੇਰੇ ਨਾਂ ਦਾ ਰੋਜ਼ ਤੈਨੂੰ ਖੁਦ ਉਇ

ਹਵਾਲਾ: ਇਸ਼ਕ ਦਾ ਵਰਕਾ ਫੋਲ, ਗੁਲਸ਼ਨ ਅਦਬ ਪਬਲੀਕੇਸ਼ਨਜ਼ ਲਾਹੌਰ; ਸਫ਼ਾ 30 ( ਹਵਾਲਾ ਵੇਖੋ )