ਤੇਰੀ ਯਾਦ ਨੂੰ ਸੀਨੇ ਲਾ ਕੇ ਰੱਖਾਂਗੇ

ਤੇਰੀ ਯਾਦ ਨੂੰ ਸੀਨੇ ਲਾ ਕੇ ਰੱਖਾਂਗੇ
ਪਿਆਰ ਦੇ ਸੋਹਣੇ ਲਾਡ ਲਡਾ ਕੇ ਰੱਖਾਂਗੇ

ਵੱਲ ਛਿੱਲ ਖਾਂਦੀ ਆਪਣੀ ਸੋਹਣੀ ਕਿਸਮਤ ਦੇ
ਪਿੱਛੇ ਪਿੱਛੇ ਪੈਰ ਟਿੱਕਾ ਕੇ ਰੱਖਾਂਗੇ

ਮੇਰੇ ਚਣਾ! ਤੇਰੀਆਂ ਵਿਚ ਉਡੀਕਾਂ ਦੇ
ਸ਼ਾਮ ਸਵੇਰੇ ਰੋਜ਼ ਸਜਾ ਕੇ ਰੱਖਾਂਗੇ

ਲੋਕਾਂ ਦੇ ਨਾਲ਼ ਭਰੀਆਂ ਪਿੰਡਾਂ ਸ਼ਹਿਰਾਂ ਨੂੰ
ਤੇਰੇ ਬਾਝੋਂ ਭੁੱਲ ਭੁਲਾ ਕੇ ਰੱਖਾਂਗੇ

ਹਿਜਰ ਵਿਛੋੜੇ ਦਿੱਤੇ ਜੀਹੜ ਹੰਝੂ ਨੇਂ
ਮੋਤੀ ਪਲਕਾਂ ਤੀਕ ਸਜਾ ਕੇ ਰੱਖਾਂਗੇ

ਤੇਰੇ ਰੰਗ ਵਿਚ ਰੰਗ ਕੇ ਦਿਲ ਦੁਨੀਆ ਨੂੰ
ਆਪਣੇ ਪਿਆਰ ਦੀ ਸ਼ਾਨ ਵਧਾ ਕੇ ਰੱਖਾਂਗੇ

ਚਾਵਾਂ ਵਿਚੋਂ ਸੋਹਣਾ ਚਾ ਬਸ਼ਾਰਤ ਦਾ
ਇਹਨੂੰ ਦਲ ਦੇ ਸ਼ਹਿਰ ਵਸਾ ਕੇ ਰੱਖਾਂਗੇ

ਹਵਾਲਾ: ਇਸ਼ਕ ਦਾ ਵਰਕਾ ਫੋਲ, ਗੁਲਸ਼ਨ ਅਦਬ ਪਬਲੀਕੇਸ਼ਨਜ਼ ਲਾਹੌਰ; ਸਫ਼ਾ 82 ( ਹਵਾਲਾ ਵੇਖੋ )