ਦੂਰ ਏ ਭਾਂਵੇਂ ਦੂਰੀ ਨਹੀਂ

ਦੂਰ ਏ ਭਾਂਵੇਂ ਦੂਰੀ ਨਹੀਂ
ਮਿਲਣਾ ਬਹੁਤ ਜ਼ਰੂਰੀ ਨਹੀਂ

ਜਿਸਦੀ ਮਹਿਕ ਚ ਡੁੱਬ ਜਾਵਾਂ
ਲੱਭਦੀ ਉਹ ਕਸਤੂਰੀ ਨਹੀਂ

ਅੱਧੋ ਰਾਣੀ ਗਈ ਆਂਂ
ਗੱਲ ਸੁਣੀ ਉਸ ਪੂਰੀ ਨਹੀਂ

ਦੁੱਖ ਸੁੱਖ ਰਹਿਣੀ ਆਂਂ
ਚਾਹੁੰਦੀ ਮੈਂ ਮਸ਼ਹੂਰੀ ਨਹੀਂ

ਮਿਲ ਮਿਲੇ ਜੇ ਮਿਹਨਤ ਦਾ
ਕਲਮ ਜਿਹੀ ਮਜ਼ਦੂਰੀ ਨਹੀਂ

ਉਹਦੇ ਦਰ ਤੇ ਇਸ਼ਕ ਬਿਨਾਂ
ਮਿਲਦੀ ਕਦੇ ਹਜ਼ੂਰੀ ਨਹੀਂ

ਬੀਹ ਓਥੇ ਗਈ ਆਂਂ
ਜਿਥੇ ਕੋਈ ਮਜਬੂਰੀ ਨਹੀਂ