ਮੈਂ ਆਪਣੀ ਮੈਂ ਮਾਰਨ ਲੱਗ ਪਈ

ਮੈਂ ਆਪਣੀ ਮੈਂ ਮਾਰਨ ਲੱਗ ਪਈ
ਜਿੱਤਦੀ ਜਿੱਤਦੀ ਹਾਰਨ ਲੱਗ ਪਈ

ਪੜ੍ਹ ਪੜ੍ਹ ਝੂਠੇ ਜੱਗ ਦਾ ਮੁਖੜਾ
ਝੂਠ ਤੇ ਸੱਚ ਨਿਤਾਰਨ ਲੱਗ ਪਈ

ਅਪਣਾ ਨਾਂਵਾਂ ਫੁੱਲ ਭੁਲਾ ਕੇ
ਉਹਦਾ ਨਾਮ ਚਿਤਾਰਨ ਲੱਗ ਪਈ

ਜੇ ਨਹੀਂ ਜ਼ੁਲਫ਼ਾਂ ਵਾਲੀਏ
ਮੁੜ ਕਿਉਂ ਜ਼ੁਲਫ਼ ਸਵਾਰਨ ਲੱਗ ਪਈ

ਇਸ਼ਕ ਦੇ ਇਕ ਸਿਤਾਰੇ ਉਤੋਂ
ਚੰਨ ਤੇ ਸੂਰਜ ਵਾਰਨ ਲੱਗ ਪਈ

ਆਪਣੇ ਨੈਣ ਤੇ ਨਕਸ਼ ਮਿਟਾ ਕੇ
ਉਹਦੇ ਨਕਸ਼ ਉਭਾਰਨ ਲੱਗ ਪਈ

ਬੀਹ ਆਸ ਦੀ ਢਾ ਕੀਏ
ਫ਼ਰ ਕਿਉਂ ਵਾਟ ਨਿਹਾਰਨ ਲੱਗ ਪਈ