ਨਿੱਤ ਆ ਕੇ ਖ਼ਵਾਬਾਂ ਵਿਚਚ

ਬੀਹ ਜੀ

ਨਿੱਤ ਆ ਕੇ ਖ਼ਵਾਬਾਂ ਵਿਚਚ ਮੈਨੂੰ ਰੱਖੇ ਯਾਰ ਅਜ਼ਾਬਾਂ ਵਿਚ ਕੁੱਝ ਅੱਖਰ ਅੱਗ ਵੀ ਹੁੰਦੇ ਨੇਂ ਨਾ ਰੱਖਣਾ ਫੁੱਲ ਕਿਤਾਬਾਂ ਵਿਚ ਇਹ ਸਭ ਅੰਦਰ ਦੀ ਮਸਤੀ ਏ ਕੀ ਰੱਖਿਆ ਏ ਯਾਰ ਸ਼ਰਾਬਾਂ ਵਿਚ ਰੱਬ ਦਿਲ ਦੇ ਅੰਦਰ ਵਸਦਾ ਏ ਨਾ ਮਸਜਿਦ, ਨਾ ਮਹਿਰਾਬਾਂ ਵਿਚ ਜਦ ਲੇਖਾ ਯਾਰ ਤੇ ਸੱਟ ਦੀਏ ਕੀ ਪੈਣਾ ਫ਼ਿਰ ਹਿਸਾਬਾਂ ਵਿਚ ਉਹਦੇ ਬਾਝੋਂ ਹੁਣ ਤੇ ਬੀਹ ਜੀ ਨਹੀਂ ਖ਼ੁਸ਼ਬੂ ਰਹੀ ਗੁਲਾਬਾਂ ਵਿਚ

Share on: Facebook or Twitter
Read this poem in: Roman or Shahmukhi

ਬੀਹ ਜੀ ਦੀ ਹੋਰ ਕਵਿਤਾ