ਸੁਹਾਗਣ ਤੇ ਵਰ ਅਗਨ

ਕੋਈ ਕੋਈ ਵਿਰਲੀ ਵਿਰਲੀ
ਸਦਾ ਸੁਹਾਗਣ ਹੁੰਦੀ
ਹੋਵੇ ਜਿਸ ਤੇ ਨਜ਼ਰ ਕਰਮ ਦੀ
ਉਹੋ ਭਾਗਣ ਹੁੰਦੀ

ਬਣ ਸੰਗੀ ਦੇ ਉਮਰ ਨਖਟੀ
ਪੈਂਦੇ ਝਾਗਣ ਹੁੰਦੀ
ਹੱਥੀਂ ਟੁਰਨ ਵਾਲੀ ਬੀਹ
ਨਿੱਤ ਵਰ ਅਗਨ ਹੁੰਦੀ