ਸੁਣਦਾ ਕਦੋਂ, ਸੁਨਾਣ ਦੀ ਕਰਦਾ

ਸੁਣਦਾ ਕਦੋਂ, ਸੁਨਾਣ ਦੀ ਕਰਦਾ
ਆ ਜਾਵੇ ਤੇ ਜਾਣ ਕਰ ਦਾਅ

ਬੈਠਾ ਵੀ ਉਹ ਭੁੰਜੇ ਰਹਿੰਦਾ ਏ
ਗੱਲ ਸੱਤਵੀਂ ਅਸਮਾਨ ਦੀ ਕਰਦਾ

ਉਹਦਾ ਨਾਂਵਾਂ ਲੱਖ ਲੱਖ ਢਾਵਾਂ
ਜੋ ਰੋਹ ਵਿਚ ਸਮਾਨ ਦੀ ਕਰਦਾ

ਮੈਂ ਵੀ ਉਹਨੂੰ ਲੱਭ ਕੇ ਰਹਿਣਾ
ਜਿਹੜਾ ਛਪਣ ਛੁਪਾਣ ਦੀ ਕਰਦਾ

ਉਹ ਕੋਈ ਇਜ਼ਰਾਈਲ ਤੇ ਨਹੀਂ ਨਾ
ਗੱਲ ਕਿਉਂ ਜਿੰਦ ਲੈ ਜਾਣ ਦੀ ਕਰਦਾ

ਮੈਂ ਉਹਦਾ ਦਿਲ ਰੱਖਦੀ ਫਿਰਦੀ
ਉਹ ਮੇਰਾ ਦਿਲ ਢਾਨ ਦੀ ਕਰਦਾ

ਬੀਹ ਗੱਲ ਰਹਿਮਾਨ ਦੀ ਕਰਦੀ
ਉਹ ਚੰਦਰਾ ਸ਼ੈਤਾਨ ਦੀ ਕਰਦਾ