ਦਿਲ ਦੇ ਅਸਮਾਨ

ਦਿਲ ਦੇ ਸੱਤ ਅਸਮਾਨ
ਤੇ ਹਰ ਸੱਤਵੀਂ ਤੇ ਸੱਤ ਅਸਮਾਨ

ਹਰ ਅਸਮਾਨੀ ਵੱਖ ਵੌਖ ਸੂਰਜ
ਵੱਖੋ ਵੱਖਰੇ ਚਾਨਣ ਤਾਰੇ
ਬਦਲ ਲੈਂਦੇ ਫਿਰਨ ਹੁਲਾਰੇ
ਦੱਸਣ ਵੱਖੋ ਵੱਖ ਨਜ਼ਾਰੇ
ਲੰਮੀ ਮਾਰੀ ਸੋਚ ਉਡਾਰੀ
ਸੱਤ ਅਸਮਾਨੀਂ ਅੱਡ ਅੱਡ ਹਾਰੀ

ਆਪਣੀ ਜ਼ਾਤ ਨਿਵਾ ਬੈਠਾਂ
ਅੱਜ ਮੁੱਕਦੀ ਗੱਲ ਮੁਕਾ ਬੈਠਾਂ