ਦੁੱਖਾਂ ਦੇ ਹੜ

ਦੁੱਖ ਸੱਧਰਾਂ ਦੇ
ਹੜ ਦਰਦਾਂ ਦੇ
ਬੁੱਕ ਬੁੱਕ ਅੱਥਰੂ
ਵਿਚ ਅੱਖੀਆਂ ਦੇ
ਉਮਰੋਂ ਲੰਮੀ ਰਾਤ ਹਨੇਰੀ
ਰਾਤ ਤੋਂ ਨਿਕੜੇ
ਲੇਖ ਅਸਾਂ ਦੇ
ਸਾਰੇ ਗ਼ਮ ਹਨ ਨੇੜੇ ਨੇੜੇ
ਦੂਰ ਵਸੇਂਦੇ ਰੁਖ਼ ਸੱਜਣਾਂ ਦੇ