ਦੁਨੀਆ ਦਾ ਦਿਲ

ਦੁਨੀਆ ਦਾ ਪਰਛਾਵਾਂ
ਛਾਂ ਦੀ ਛਾਵੇਂ ਜਿੰਦ ਨਾ ਡਾਹਵਾਂ

ਝੱਟ ਦੀ ਝੱਟ ਨੂੰ ਚੜ੍ਹਦਾ ਸੂਰਜ
ਅੱਧੀ ਝੱਟ ਲਈ ਚਮਕਣ ਤਾਰੇ
ਅੱਖਾਂ ਹੋਣ ਤੇ ਹੋਣ ਨਜ਼ਾਰੇ

ਕੁੱਖੋਂ ਹੋਲਾ ਮੇਰਾ ਭਾਰ
ਉਠਿਆ ਆਪਣੇ ਤੋਂ ਇਤਬਾਰ

ਦੁਨੀਆ ਛੱਡ ਛੁਡਾ ਬੈਠਾਂ
ਅੱਜ ਮੁੱਕਦੀ ਗੱਲ ਮੁਕਾ ਬੈਠਾਂ