ਦਿਲ ਦੀ ਦੁਨੀਆ

ਦਿਲ ਅੰਦਰ ਵੀ ਇਕ ਦੁਨੀਆ
ਅੰਦਰੋਂ ਬਾਹਰ ਵੀ ਇਕ ਦੁਨੀਆ

ਬਾਹਰੋਂ ਬਾਹਰ ਅਕਲੋਂ ਦੂਰ
ਸੋਚਾਂ ਸੋਚਣ ਤੋਂ ਮਜਬੂਰ
ਦੁਨੀਆ ਜ਼ਰੇ ਦਾ ਇਕ ਜ਼ਰਾ
ਮੈਂ ਜ਼ਰੇ ਦਾ ਜ਼ਰਾ ਜ਼ਰਾ
ਮੇਰੀ ਹੋਣੀ ਕੱਖ ਕਮੀਣ
ਮੂਲਾ ਬਖ਼ਸ਼ੇ ਗਜ਼ ਜ਼ਮੀਨ

ਤੇ ਕਬਰੀਂ ਪਾਵਾਂ ਜਿੰਦ ਕਮੀਣ
ਹੋਣੀ ਮੂਲ ਮੁਕਾ ਬੈਠਾਂ
ਅੱਜ ਮੁੱਕਦੀ ਗੱਲ ਮੁਕਾ ਬੈਠਾਂ