ਰਾਤਾਂ ਕਾਲੀਆਂ ਵਿਚ ਜੋ ਸਫ਼ਰ ਕਰਦੇ ਲੈ ਕੇ ਪੈਰ ਉਸਤਾਦ ਤੋਂ ਲੌ ਨਿਕਲੇ
ਚਿੱਟੇ ਦਿਨ ਈ ਠੋਕਰਾਂ ਰਹੇ ਖਾਂਦੇ ਬਜ਼ਮ ਯਾਰ ਵਿਚੋਂ ਜੋ ਜੋ ਨਿਕਲੇ
ਜਿਹੜੇ ਠੱਲ ਪਏ ਅਜ਼ਜ਼ ਦੇ ਤਲੇ ਤਾਰੂ, ਤਾਰੂ ਇਸ਼ਕ ਝਨਾਂ ਦੇ ਸੌ ਨਿਕਲੇ
ਬਣ ਰਹਿਬਰ ਤੂੰ ਹੈਦਰੀ ਜੱਗ ਵਿਚੋਂ ਰੋ ਰੋ ਫ਼ਰਿਸ਼ਤੇ ਦੋ ਨਿਕਲੇ