ਸਾਡੇ ਪਿੱਛੇ ਨਾ ਕੋਈ ਅੱਗੇ
ਸਾਡੇ ਪਿੱਛੇ ਨਾ ਕੋਈ ਅੱਗੇ
ਜਿਵੇਂ ਵਗਦੇ ਕਿਸਦੇ ਢੱਗੇ
ਦੇਸਾਂ ਦੀ ਖ਼ੁਸ਼ਬੂ ਨਈਂ ਭਲੀ
ਕਾਲੇ ਝਾਟੇ ਹੋ ਗਏ ਬੱਗੇ
ਸਭ ਨੂੰ ਸਿਰ ਦੀ ਫ਼ਿਕਰ ਪਈ ਏ
ਤੈਨੂੰ ਕਿਹੜਾ ਸਾਂਭੇ, ਪੁੱਗੇ
ਮਾਹਤਰ ਨੇਂ ਤੇ ਮੁਜਰਿਮ ਸਮਝੋ
ਭਾਵੇਂ ਪਿੱਛੋਂ ਪਾਟੇ ਝੱਗੇ
ਸਾਡੇ ਘਰ ਵਿਚ ਪਾੜਾਂ ਪਈਆਂ
ਆਂਡ ਗਵਾਂਢੀ ਬਣ ਗਏ ਜੱਗੇ
ਗੌਹਰ ਭੁੱਖ ਨੇ ਰਾਹਵਾਂ ਮਿਲੀਆਂ
ਲਗਦਾ ਯਾਰ ਗਵਾਚਣ ਲੱਗੇ