ਢੋਲ ਸਿਪਾਹੀ

ਇਕੋ ਕੋਠਾ ਉਹ ਵੀ ਚੋਵੇ
ਟਿਪ ਟਿਪ ਟਿਪ ਟਿਪ ਟਿਪ ਟਿਪ ਰੋਵੇ
ਦੁਖਿਆ ਜਾਗੇ ਕਿਸਮਤ ਸੌਂਵੇ
ਪਿਆਰ ਨਿਸ਼ਾਨੀ ਸੀਨੇ ਲਾ ਕੇ
ਯਾਦਾਂ ਦੇ ਦਰਵਾਜ਼ੇ ਉੱਤੇ
ਵੋਹਟੀ ਬਣ ਕੇ ਆਣ ਖਲੋਵੇ
ਅੱਜ ਤੋੜੀ ਆਇਆ ਨਾ ਮਾਹੀ
ਦਿਲ ਦਾ ਜਾਨੀ ਢੋਲ ਸਿਪਾਹੀ

ਹਵਾਲਾ: ਰਾਤ ਕੁਲੈਹਣੀ, ਹਬੀਬ ਜਾਲਬ; ਜਾਲਬ ਪਬਲੀਕੇਸ਼ਨਜ਼ ਕਰਾਚੀ; ਸਫ਼ਾ 77 ( ਹਵਾਲਾ ਵੇਖੋ )