ਬੂਟਾਂ ਦੀ ਸਰਕਾਰ

ਡਾਕੂਆਂ ਦਾ ਜੇ ਸਾਥ ਨਾ ਦਿੰਦਾ, ਪਿੰਡ ਦਾ ਪਹਿਰੇਦਾਰ
ਅੱਜ ਪੈਰੀਂ ਜ਼ੰਜੀਰ ਨਾ ਹੁੰਦੀ, ਜਿੱਤ ਨਾ ਬੁਣਦੀ ਹਾਰ
ਪੱਗਾਂ ਅਪਣੇ ਗਲ਼ ਵਿਚ ਪਾ ਲਓ, ਟੁਰੋ ਪੇਟ ਦੇ ਭਾਰ
ਚੜ੍ਹ ਜਾਏ ਤੇ ਮੁਸ਼ਕਿਲ ਲਹਿੰਦੀ ਬੂਟਾਂ ਦੀ ਸਰਕਾਰ

ਹਵਾਲਾ: ਰਾਤ ਕੁਲੈਹਣੀ, ਹਬੀਬ ਜਾਲਬ; ਜਾਲਬ ਪਬਲੀਕੇਸ਼ਨਜ਼ ਕਰਾਚੀ; ਸਫ਼ਾ 72 ( ਹਵਾਲਾ ਵੇਖੋ )