ਮਿਰਜ਼ਾ ਸਾਹਿਬਾਂ

Page 38

186
ਮਕੂਲਾ ਸ਼ਾਇਰ

ਲੱਗਿਆਂ ਵਾਲੇ ਕੂਕਦੇ ਬੇਦਰਦਾਂ ਨੂੰ ਕੀ
ਤੌਹੀਨ ਤਕਵਾ ਆਸਰਾ ਤੌਹੀਨ ਰਸੂਲ ਨਬੀ
ਹੋਰ ਰਸੂਲ ਵੀ ਆਖਦੇ ਨਹੀਓਂ ਵਸਦਾ ਜੀ
ਆਂਹਦੇ ਖ਼ਾਲਿਕ ਖ਼ਲਕ ਦਾ ਸਾਨੂੰ ਝਗੜਾ ਕੇਹਾ

187
ਕਲਾਮ ਸਾਹਿਬਾਨ


ਪੰਜ ਬੰਦੇ ਤੁਰੇ ਵਾਲਿਆਂ ਕੰਨੀਂ ਬਣ ਕੇ ਠੀਕ
ਮਾਸ ਤੜਕਨੋਂ ਤਿੜਕਿਆ ਬੀਰੇ ਚੜ੍ਹ ਗਏ ਸੀਖ਼
ਗੱਲ ਵਿਚ ਧਾਗਾ ਨਜ਼ਰ ਦਾ ਡੋਲੇ ਨਾਲ਼ ਤਵੀਤ
ਮੁਠ ਕੋ ਹੱਡੀਆਂ ਰਹਿ ਗਈ ਮੁੰਦਰੀ ਵਿਚ ਅਕੀਕ


188

ਲੱਗੀਆਂ ਵਾਲੇ ਕੂਕਦੇ ਕਰ ਕੇ ਬਨੜੀ ਝਾਂਗ
ਨਾ ਉਹ ਪਤਨ ਬੇੜੀਆਂ ਨਾ ਉਹ ਲੱਗੀ ਟਾਂਗ
ਅਲੱਲਾ ਹੋਸੀ ਮਿਹਰਬਾਨ ਹਾਫ਼ਜ਼ਾ ਮੂਲਾ ਟਾਂਗ

189
ਸੁਲਤਾਨ ਦਾ ਬੁਲਾਣਾ ਸਾਹਿਬਾਨ ਨੂੰ

ਸੁਲਤਾਨ ਬੁਲਾਈ ਸਾਹਿਬਾਨ ਇਹ ਕੀ ਕੀਤੀ ਕਾਰ
ਗਰਮ ਰਜ਼ਾਈਆਂ ਛੋੜ ਕੇ ਮਿਲੀ ਸਾਂਦਲਬਾਰ
ਆਖ ਜ਼ਬਾਨੀ ਸਾਹਿਬਾਨ ਮਾਰਾਂ ਕਿਹੜੇ ਤਕਰਾਰ

190
ਜਵਾਬ ਸਾਹਿਬਾਨ

ਸੰਨ ਸੁਲਤਾਨਾਂ ਕਾਬਲਾ ਮਿਰਜ਼ੇ ਤੋਂ ਕੁਰਬਾਨ
ਤੂੰ ਕੀ ਜਾਣੇ ਜਾਹਲਾ ਅਸ਼ਕੇ ਦਾ ਕਦਰ ਬਿਆਨ
ਜਿਵੇਂ ਸਦੀਕ(ਅਲੈ.) ਰਸੂਲﷺ ਦਾ ਮਨ ਲਿਆ ਫ਼ਰਮਾਨ
ਸਿਰ ਏ ਮਿਰਜ਼ੇ ਯਾਰ ਦਾ ਜਿਹਨੂੰ ਦੇਵੇ ਦਾਨ