ਮਿਰਜ਼ਾ ਸਾਹਿਬਾਂ

Page 40

See this page in :  

196
ਨਾਉਂ ਲੈ ਮਿਰਜ਼ੇ ਯਾਰ ਦਾ ਰੋਵੇ ਨੀਰ ਪਲਟ
ਸੰਨ ਕੇ ਵੈਣ ਸ਼ਮੀਰ ਨੂੰ ਦਿਲ ਵਿਚ ਲੱਗੇ ਫੁੱਟ
ਫਾਹੇ ਦਿੱਤੀ ਸਾਹਿਬਾਨ ਗੱਲ ਵਿਚ ਪਟਕਾ ਘੱਤ
ਜਾਣ ਘੁਮਾਈ ਯਾਰ ਤੂੰ ਰਹੀ ਨਵ ਇਸ ਹਿੱਤ

197

ਸਾਹਿਬਾਨ ਦਾ ਮਾਤਮ

ਤੋਤਿਆਂ ਗੋਲ੍ਹਾਂ ਖਥੀਆਂ ਚਨਘਾਰ ਪਵਨ
ਨੀਲੇ ਵੇਸ ਵਿਨਾਸ ਦੇ ਰੁੱਖ ਥਰਾਟ ਕੰਬਣ
ਕਾਂਗ ਜੇ ਆਹਾ ਸੱਤ ਜਗੀਰੂ ਪੁਛਾਈ ਧਨ

198
ਸਵਾਲ ਸਾਹਿਬਾਨ ਰੂਹਾਨੀ

ਕਾਂਵਾਂ ਜੰਡ ਤੇ ਬੈਠਿਆ ਕਿਤਨੀ ਉਮਰ ਗਈ
ਅਰਜ਼ ਨਾ ਮੰਨੀ ਰੱਬ ਵੇ ਹੋ ਬੇਜ਼ਾਰ ਕਹੀ
ਭੈਣ ਭਾਈ ਸਭ ਛੱਡ ਗਏ ਕਿਸੇ ਨਾ ਸ਼ੁੱਧ ਲਈ


199
ਜਵਾਬ ਕਾਂ

ਸਤਿਜੁਗ ਹੋ ਗਏ ਜਿਉਂਦਿਆਂ ਇਤਨੀ ਗਈ ਵਹਾ
ਖ਼ਬਰੇ ਕਿਤਨੀ ਰਹਿ ਗਈ ਮਾਲਮ ਹੈ ਖ਼ੁਦਾ
ਮੂਲ ਰਹੀਂ ਨਾ ਸਕਦੀ ਗੱਲ ਕਾਈ ਫ਼ਰਮਾ
ਸਿਰ ਪਰ ਜਾ ਕੇ ਪਹੁੰਚਿਆ ਜਿਹੜੀ ਕਰੇ ਖ਼ੁਦਾ

200
ਜਵਾਬ ਸਾਹਿਬਾਨ ਰੂਹਾਨੀ

ਆਖਦੀ ਕਾਂਗਾ ਰਾਵਲਾ ਤੋਂ ਡਿੱਠੀ ਬੀਤੀ ਹੋਈ
ਜਿੰਦ ਵਿਚੋਲੀ ਯਾਰ ਦੀ ਕਦਮਾਂ ਵਿਚ ਢੋਈ
ਭਾਣਾ ਵਰਤਿਆ ਲੇਖ ਦਾ ਹੋਣੀ ਸੀ ਜੋ ਹੋਈ
ਆਖੀਂ ਦਰਦੀ ਮਹਿਰਮਾਂ ਟੁਰਨ ਗੱਲ ਕੋਈ

ਹਾਫ਼ਿਜ਼ ਬਰਖ਼ੁਰਦਾਰ ਦੀ ਹੋਰ ਕਵਿਤਾ