ਮਿਰਜ਼ਾ ਸਾਹਿਬਾਂ

Page 43

See this page in :  

207
ਵੰਝਲ ਪਿਓ ਦੀ ਜ਼ਾਰੀ

ਗੱਲ ਬੱਕੀ ਦੇ ਲੱਗ ਵੰਝਲ ਬੋਈਂ ਤੇ ਮਾਰੀ ਪੱਗ
ਰੋਵੋ ਸਿਰਜਿਆ ਗਰਜਿਆ ਬਾਂਹ ਗਈ ਜੇ ਭੱਜ
ਕਢਸਨ ਹਜਾਂ ਮਾਰ ਕੇ ਬਹਿੰਦੇ ਪਾਵੇ ਲੱਗ
ਵਰਤੀ ਨਾਲ਼ ਪੈਗ਼ੰਬਰਾਂ ਸਾਨੂੰ ਦਿਹਾੜਾ ਅੱਜ


208
ਮਾਂ ਦੀ ਜ਼ਾਰੀ

ਉੱਚੀ ਮਾੜੀ ਖ਼ਾਨ ਦੀ ਅਤੇ ਬੋਲੇ ਕਾਂ
ਰਣ ਰੋਵੇ ਦੋ ਚਾਰ ਦਿਨ ਭੈਣ ਰੋਵੇ ਛੇ ਮਾਂਹ
ਜਦ ਲੱਗ ਸਾਂਸ ਕਰੰਗ ਵਿਚ ਤਦ ਲੱਗ ਰੋਸਾਂ ਮਾਂ

209

ਮੋਰਾਂ ਸੋਗ ਵਹਾਨੀਆਂ ਕੂੰਜਾਂ ਵੀ ਕੁਰਲਾਣ
ਹੋਰਾਂ ਬੱਧੇ ਸਨਦਲੇ ਪਰੀਆਂ ਦੇਣ ਮੁਕਾਣ
ਭੁਨੇ ਭੱਠ ਮਛਾਨੀਆਂ ਕਿਸੇ ਨਾ ਪੱਕਾ ਖਾਣ
ਮੇਰੇ ਰੋਂਦੀਆਂ ਹਰਨੀਆਂ ਬੁੱਕ ਖੁੱਲੇ ਹੈਰਾਨ


210
ਕਲਾਮ ਸਰਜਾ

ਮੈਂ ਜੋ ਤੈਨੂੰ ਆਖਦਾ ਰਾਅ ਰਹਿਮੂੰ ਵੱਲ ਜਾ
ਕਿੱਥੇ ਨੀ ਉਹ ਪੇਕੜੇ ਜਮੈ ਭੈਣ ਭਰਾ
ਵੇਖ ਤਮਾਸ਼ਾ ਹਾਫ਼ਜ਼ਾ ਅਗਲੀ ਗੱਲ ਸੁਣਾ

211
ਕਲਾਮ ਨਸੀਬਾਂ

ਮੈਂ ਜੇ ਤੈਨੂੰ ਆਖਦੀ ਰਹਿਮੂੰ ਵੱਲ ਨਾ ਘੱਲ
ਮਾਨ ਹੈ ਉਹਨੂੰ ਰਾਜ ਦਾ ਨਹੀਓਂ ਸੁਣਦਾ ਗਿੱਲ
ਚੱਲ ਮਿਰਜ਼ੇ ਦੀ ਲੋਥ ਤੇ ਬਹੀਏ ਕਬਰਾਂ ਮੁੱਲ

ਹਾਫ਼ਿਜ਼ ਬਰਖ਼ੁਰਦਾਰ ਦੀ ਹੋਰ ਕਵਿਤਾ