ਇਹਦੇ ਆਲ-ਦੁਆਲੇ ਲੱਗੀਆਂ ਬੋਰਾਂ ਨੇ
ਇਹਦੇ ਆਲ-ਦੁਆਲੇ ਲੱਗੀਆਂ ਬੋਰਾਂ ਨੇ
ਨਹੀਂ ਤੇ ਦੇਸ 'ਚ ਦੱਸੋ ਕਾਹਦੀਆਂ ਥੋੜਾਂ ਨੇ
ਲੂੰ ਲੂੰ ਮੇਰਾ ਪੀੜਾਂ ਦੇ ਨਾਲ ਭਰਿਆ ਏ,
ਮੇਰੀ ਅੱਖ ਵਿਚ ਅੱਥਰੂ ਲੱਖ ਕਰੋੜਾਂ ਨੇ
ਸਮਝ ਨਾ ਆਈ ਸੜਕਾਂ ਸਿੱਧਮ-ਸਿੱਧੀਆਂ ਸੀ
ਪਰ ਕਿਉਂ ਲੋਕਾਂ ਵਿੰਗੀਆਂ ਕੀਤੀਆਂ ਟੋਰਾਂ ਨੇ
ਸ਼ਹਿਰ ਮੇਰੇ ਚੋਂ ਤੂੰ ਕੀ ਗੰਦ ਮੁਕਾਉਣਾ ਏ
ਇਹ ਤੇ ਐਵੇਂ ਸੁੱਕੀਆਂ ਤੇਰੀਆਂ ਫੋੜਾਂ ਨੇ
ਅਸਮਾਨਾਂ ਵਲ ਐਵੇਂ ਥੁੱਕੀ ਜਾਨਾਂ ਏਂ
ਦੱਸ ਖ਼ਾਂ ਲੱਗੀਆਂ ਤੈਨੂੰ ਕਿਹੜੀਆਂ ਜੋੜਾਂ ਨੇ
ਜੇ ਤੂੰ ਆਪਣੀ ਗੱਲ ਦੇ ਉੱਤੇ ਸੱਚਾ ਏਂ,
ਦੱਸ ਫੇਰ ਤੈਨੂੰ ਲੱਗਦੀਆਂ ਕਾਹਨੂੰ ਕੌੜਾਂ ਨੇ
ਹੁਣ ਤੂੰ ਆਪਣੀ ਮਨ ਮਰਜ਼ੀ ਨਹੀਂ ਕਰ ਸਕਦਾ,
ਹੁਣ ਅਰਸ਼ਦ ਦੇ ਹੱਥ ਵਿਚ ਤੇਰੀਆਂ ਡੋਰਾਂ ਨੇ