ਸੱਸੀ ਪੰਨੂੰ

ਸਫ਼ਾ 11

ਸੱਸੀ ਸੁਣੇ ਤਾਰੀਫ਼ ਹਮੇਸ਼ਾ, ਲਾਇਕ ਮੁਸ਼ਕ ਖ਼ਤਨ ਦੀ
ਇਕ ਦਿਨ ਨਾਲ਼ ਸਿਆਂ ਅੱਠ ਦੌੜੀ, ਖ਼ਾਤਿਰ ਸੈਰ ਚਮਨ ਦੀ
ਵੇਖਿਆ ਨਕਸ਼ ਨਿਗਾਰ ਖੜੋਤਾ, ਸੂਰਤ ਸੇਮ ਬਦਨ ਦੀ
ਹਾਸ਼ਿਮ ਵੇਖ ਹੋਈ ਦਿਲ ਘਾਇਲ, ਵਾਂਗੂੰ ਕੋਹ ਸ਼ਿਕਨ ਦੀ

ਸੱਸੀ ਕਿਹਾ ਬਲ਼ਾ ਮੁਸੱਵਰ, ਸ਼ਾਬਾਸ਼ ਵੀਰ ਭਰਾਵ!
ਜਿਸ ਸੂਰਤ ਦੀ ਮੂਰਤ ਲਿਖਿਆ, ਮੈਨੂੰ ਆਖ ਸੁਣਾਓ
ਕਿਹੜਾ ਸ਼ਹਿਰ ਕੌਣ ਸ਼ਹਿਜ਼ਾਦਾ, ਥਾਂ ਮਕਾਨ ਬਿਤਾਉ
ਹਾਸ਼ਿਮ ਫੇਰ ਸੱਸੀ ਹੱਥ ਜੌੜੇ, ਠੀਕ ਪਤਾ ਦਸ ਜਾਓ

ਕੀਚਮ ਸ਼ਹਿਰ ਵਲਾਇਤ ਥੱਲਾ ਨਦੀ, ਹੋਤ ਅਲੀ ਤਿਸ ਵਾਲੀ
ਤਿਸਦਾ ਪੁੱਤ ਪੁਨੂੰ ਸ਼ਹਿਜ਼ਾਦਾ, ਐਬ ਸਵਾਬੋਂ ਖ਼ਾਲੀ
ਸੂਰਤ ਉਸ ਹਿਸਾਬੋਂ ਬਾਹਰ, ਸਿਫ਼ਤ ਖ਼ੁਦਾਵੰਦ ਵਾਲੀ
ਹਾਸ਼ਿਮ ਅਰਜ਼ ਕੀਤੀ ਉਸਤਾਦਾਂ, ਚੜਨਗ ਕੱਖਾਂ ਵਿਚ ਡਾਲ਼ੀ

ਹਰ ਦਿਲ ਘਾਇਲ ਨਾਲ਼ ਸਿਆਂ ਦੇ, ਫਿਰ ਸੱਸੀ ਘਰ ਆਈ
ਨਿੰਦਰ ਭੁੱਖ ਜ਼ੁਲੈਖ਼ਾਂ ਵਾਲੀ, ਪਹਿਲੀ ਰਮਜ਼ ਵੰਝਾਈ
ਵੇਖ ਅਹਿਵਾਲ ਹੋਈ ਦਰ ਮਾਣਦੀ, ਭੇਤ ਪਿੱਛਾ ਵੱਸ ਮਾਈ
ਹਾਸ਼ਿਮ ਕੱਠੀ ਬਾਂਝ ਹਥਿਆਰਾਂ, ਜ਼ਾਲਮ ਇਸ਼ਕ ਸਿਪਾਹੀ