ਸੱਸੀ ਪੰਨੂੰ

ਸਫ਼ਾ 12

ਦਿਲ ਵਿਚ ਸੋਜ਼ ਫ਼ਿਰਾਕ ਪੁਨੂੰ ਦਾ, ਰੋਜ਼ ਅਲਨਬਾ ਬਾਲੇ
ਆਤਿਸ਼ ਆਪ ਆਪੇ ਹਥਿਆਰਾ, ਆਪ ਜਲਿਆਂ ਨਿੱਤ ਜਾਲੇ
ਬਿਰਹੋਂ ਬੇਦਰਦ ਆਰਾਮ ਨਾ ਦਿੰਦਾ, ਵਾਂਗ ਚਿਖ਼ਾ ਨਿੱਤ ਜਾਲੇ
ਹਾਸ਼ਿਮ ਫੇਰ ਕਿਹਾ ਸੁਖ ਸਾਵਣ, ਜਦ ਪੀਤੇ ਪ੍ਰੇਮ ਪਿਆਲੇ

ਦੇ ਦਿਲ ਡਾਹਡ ਸੱਸੀ ਕਰ ਦਾਨਿਸ਼, ਇਕ ਤਦਬੀਰ ਬਤਾਈ
ਪਤਨ ਘਾਟ ਲਏ ਸਭ ਪਈਵ ਥੋਂ, ਚੁੰਗੀ ਚਾ ਬਹਾਈ
ਪਾ ਹੁੰਦੀ ਰਾਹ ਮੁਸਾਫ਼ਰ ਜੋ ਕੋਈ, ਆਵੇ ਏਸ ਨਿਵਾਹੀ
ਹਾਸ਼ਿਮ ਪਾਰ ਉਰਾਰ ਨਾ ਜਾਵੇ, ਮੈਂ ਬਣ ਖ਼ਬਰ ਪਹੁੰਚਾਈ

ਬਰਸ ਹੋਇਆ ਜਦ ਫੇਰ ਸੱਸੀ ਨੂੰ, ਮਿਹਨਤ ਜ਼ਿਹਦ ਉਠਾਏ
ਕੈਚ ਵੱਲੋਂ ਰਲ਼ ਮਾਲ ਵਿਹਾਜਣ, ਅੱਠ ਸੌਦਾਗਰ ਆਏ
ਸੂਰਤ ਨਾਜ਼ ਨਿਆਜ਼ ਬਲੋਚਾਂ, ਪਰ ਵੇਖ ਪਰੀ ਭੁੱਲ ਜਾਏ
ਹਾਸ਼ਿਮ ਵੇਖ ਬਲੋਚ ਜ਼ਲੈਖ਼ਾ, ਯੂਸੁਫ਼ ਚਾ ਭੁਲਾਏ

ਆਖਿਆ ਆਨ ਗ਼ੁਲਾਮ ਸੱਸੀ ਨੂੰ, ਨਾਲ਼ ਜ਼ਬਾਨ ਪਿਆਰੀ
ਘਾਟ ਅਤੇ ਇਕ ਰਾਹ ਮੁਸਾਫ਼ਰ, ਉਤਰੇ ਆਨ ਬਿਪਾਰੀ
ਕੈਚ ਕਿਨੂੰ ਕਰ ਆਖਣ ਆਏ, ਊਠ ਬੇ ਅੰਤ ਸ਼ੁਮਾਰੀ
ਹਾਸ਼ਿਮ ਤੋਰ ਲਿਬਾਸ ਭਰਾਵਾ, ਹਰ ਇਕ ਚਾਲ ਨਿਆਰੀ