ਉਨ੍ਹਾਂ ਖੂਹ ਲਈ
ਮੇਰੇ ਪਰਾਂ ਤੋਂ ਪਰਵਾਜ਼
ਤੇ ਕਿਹਾ
ਉੱਡ! ਅੰਬਰ ਦੀ ਵਿਸ਼ਾਲਤਾ
ਤੈਨੂੰ ਉਡੀਕ ਰਹੀ ਹੈ ਤੀਬਰਤਾ ਨਾਲ਼,

ਏਸ ਤੋਂ ਪਹਿਲਾਂ
ਕਿ ਉਹ ਮੇਰੀ ਬੇਬਸੀ ਤੇ
ਠਹਾਕਾ ਮਾਰ ਕੇ ਹੱਸਦੇ
ਮੈਂ ਪੂਰੇ ਤਾਣ ਨਾਲ਼ ਚਿੰਘਾੜਿਆ
ਕੰਬ ਗਈ ਦੀ ਆਤਮਾਆ
ਚਿਹਰੇ ਤੇ ਪੇ ਗਿਆ ਖ਼ੌਫ਼ ਦਾ ਪਰਛਾਵਾਂ

ਮੈਂ ਨਹੀਂ ਤਾਂ ਨਾ ਸਹੀ
ਮੇਰੀ ਆਵਾਜ਼ ਤਾਂੰ
ਅੰਬਰਾਂ ਦੀ ਹੱਕ ਨੂੰ
ਚੀਰ ਗਈ